03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਟਾਰ ਕਪਲ ਬਲੱਡ ਡੋਨਰ ਨੇ 36ਵੀਂ ਵਾਰ ਇਕੱਠਿਆਂ ਕੀਤਾ ਖ਼ੂਨਦਾਨ

ਅਜੀਤ ਡੈਸਕ 05-06-2026
ਹੁਸ਼ਿਆਰਪੁਰ, 4 ਜੂਨ (ਨਰਿੰਦਰ ਸਿੰਘ ਬੱਡਲਾ)-ਪਿੰਡ ਬੁੱਲੋ੍ਹਵਾਲ ਵਾਸੀ ਸਟਾਰ ਕਪਲ ਬਲੱਡ ਡੋਨਰ ਬਹਾਦਰ ਸਿੰਘ ਸਿੱਧੂ ਤੇ ਜਤਿੰਦਰ ਕੌਰ ਸਿੱਧੂ ਨੇ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ 36ਵੀਂ ਵਾਰ ਇਕੱਠਿਆਂ ਖ਼ੂਨਦਾਨ ਕਰਕੇ ਇਕ ਮਿਸਾਲ ਪੇਸ਼ ਕੀਤੀ | ਇਹ ਜੋੜਾ ਹਰ ਚਾਰ ਮਹੀਨੇ ਬਾਅਦ ਲਗਾਤਾਰ ਖ਼ੂਨਦਾਨ ਕਰਦਾ ਹੈ | ਨਿੱਜੀ ਤੌਰ 'ਤੇ ਬਹਾਦਰ ਸਿੰਘ ਸਿੱਧ ਨੇ 71ਵੀਂ ਵਾਰ ਤੇ ਜਤਿੰਦਰ ਕੌਰ ਸਿੱਧ ਨੇ 36ਵੀਂ ਵਾਰ ਖ਼ੂਨਦਾਨ ਕੀਤਾ ਹੈ | ਇਸ ਮੌਕੇ ਸਿੱਧੂ ਜੋੜੇ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ, ਕਿਉਂਕਿ ਸਾਡੇ ਦੁਆਰਾ ਦਾਨ ਕੀਤਾ ਖੂਨ ਹੀ ਕਿਸੇ ਲੋੜਵੰਦ ਦੀ ਕੀਮਤੀ ਜਾਨ ਬਚਾ ਸਕਦਾ ਹੈ | ਇਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਬੈਂਕ ਇੰਚਾਰਜ ਡਾ. ਗਰੀਕਾ, ਲੈਬ ਟੈਕਨੀਸ਼ੀਅਨ ਦਿਲਾਵਰ ਸਿੰਘ ਸਿੰਘ, ਲੈਬ ਟੈਕਨੀਸ਼ੀਅਨ ਸੰਦੀਪ ਸਿੰਘ, ਬਲਕੀਰਤ ਕੋਰ ਅਤੇ ਮੈਡਮ ਕਮਲਪ੍ਰੀਤ ਕੌਰ ਨੇ ਸਿੱਧੂ ਜੋੜੇ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਭੀਖੋਵਾਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਮੀਖਿਆ ਸੰਬੰਧੀ 'ਆਪ' ਦੀ ਮੀਟਿੰਗ ਅਗਲੀ ਖ਼ਬਰ ਹਿਮਾਚਲ 'ਚ ਪੰਜਾਬੀ ਸਿੱਖ ਨੌਜਵਾਨਾਂ ਨਾਲ ਹੋਈ ਕੁੱਟਮਾਰ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।