02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿੰਡਾਂ 'ਚ ਬਿਜਲੀ ਲਾਈਨ ਨਾਲ ਲੱਗਦੇ ਦਰੱਖਤ ਕਟਵਾਏ ਜਾਣ-ਐਸ. ਡੀ. ਓ.

ਅਜੀਤ ਡੈਸਕ 05-06-2026
ਮਾਹਿਲਪੁਰ, 4 ਜੂਨ (ਰਜਿੰਦਰ ਸਿੰਘ)-ਉਪ ਮੰਡਲ ਪੀ. ਐਸ. ਪੀ. ਸੀ. ਐਲ. ਮਾਹਿਲਪੁਰ ਦੇ ਐਸ. ਡੀ. ਓ. ਰਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਲੈਣ ਵਾਸਤੇ ਵੱਖ-ਵੱਖ ਪਿੰਡਾਂ 'ਚ ਖੇਤਾਨਾਂ ਨਾਲ ਲੱਗਦੀ ਬਿਜਲੀ ਲਾਈਨ ਨਾਲ ਲੱਗਦੇ ਦਰੱਖਤ ਕਟਵਾਏ ਜਾਣ ਲਈ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਅੱਜ-ਕੱਲ੍ਹ ਤੇਜ ਹਵਾਵਾਂ ਚੱਲਣ ਨਾਲ ਦਰੱਖਤ ਬਿਜਲੀ ਦੀ ਲਾਈਨ ਨਾਲ ਟਕਰਾ ਜਾਂਦੇ ਹਨ, ਜਿਸ ਨਾਲ ਬਿਜਲੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਤੇ ਉਪਭੋਗਤਾਵਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਉਥੇ ਬਿਜਲੀ ਮਹਿਕਮੇ ਦਾ ਬਹੁਤ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵੀਰ ਇਨ੍ਹਾਂ ਦਰੱਖਤਾਂ ਨੂੰ ਕਟਾਉਣ ਸਮੇਂ ਬਿਜਲੀ ਸਪਲਾਈ ਬੰਦ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ | ਉਨ੍ਹਾਂ ਕਿਹਾ ਅੱਜ-ਕੱਲ੍ਹ ਜ਼ਿਆਦਾਤਰ ਖੇਤਾਂ 'ਚ ਸਫ਼ੈਦਾ ਤੇ ਪਾਪੂਲਰ ਉਗਾਏ ਜਾਂਦੇ | ਉਨ੍ਹਾਂ ਕਿਸਾਨ ਵੀਰਾਂ ਨੂੰ ਬਿਜਲੀ ਲਾਈਨ ਕੋਲੋਂ ਕਰੀਬ 12 ਤੋ 15 ਫੁੱਟ ਦੂਰੀ 'ਤੇ ਦਰੱਖਤ ਲਗਾਉਣ ਲਈ ਕਿਹਾ ਹੈ |
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਨਸ਼ਿਆਂ ਦੇ ਵਿਰੋਧ 'ਚ ਵਿਸ਼ਾਲ ਮਾਰਚ 9 ਨੂੰ ਅਗਲੀ ਖ਼ਬਰ ਤਲਵਾੜਾ 'ਚ ਵੱਡਾ ਰੁੱਖ ਡਿੱਗਣ ਨਾਲ ਮੇਨ ਬਾਜ਼ਾਰ ਤੇ ਰਿੰਗ ਰੋਡ 'ਤੇ ਲੱਗਿਆ ਲੰਬਾ ਜਾਮ ਬੀ.ਬੀ.ਐਮ.ਬੀ. ਤੇ ਜੰਗਲਾਤ ਵਿਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।