ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ, ਬੀ. ਐੱਡ. ਕਾਲਜ ਸਕੱਤਰ ਐਡਵੋਕੇਟ ਨਵਰੋਜ ਸ਼ਰਮਾ ਦੇ ਮਾਰਗਦਰਸ਼ਨ 'ਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਦਾ ਬੀ. ਐੱਡ ਸਮੈਸਟਰ-1 ਦਾ ਨਤੀਜਾ ਸ਼ਾਨਦਾਰ ਰਿਹਾ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਉਕਤ ਸ਼ਾਨਦਾਰ ਨਤੀਜੇ ਲਈ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਿ੍ੰਸੀਪਲ ਡਾ. ਵਿਧੀ ਭੱਲਾ ਨੇ ਦੱਸਿਆ ਕਿ ਨਤੀਜੇ 'ਚ ਵਿਦਿਆਰਥਣ ਬਰਜਿੰਦਰ ਕੌਰ ਨੇ 90.22 ਫ਼ੀਸਦੀ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਜਾਰੀ ਮੈਰਿਟ ਸੂਚੀ 'ਚੋਂ ਦੂਜਾ ਤੇ ਕਾਲਜ 'ਚੋਂ ਪਹਿਲਾ, ਅਮਿਤ ਠਾਕੁਰ ਨੇ 89 ਫ਼ੀਸਦੀ ਅੰਕ ਲੈ ਕੇ ਕਾਲਜ 'ਚੋਂ ਦੂਜਾ ਤੇ ਸਿਮਰਨ ਨੇ 88 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਕਾਲਜ ਦੇ 40 ਵਿਦਿਆਰਥੀਆਂ ਨੇ ਵੀ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸ਼ਾਨਦਾਰ ਨਤੀਜੇ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਾਲਜ ਪਿੰ੍ਰਸੀਪਲ ਡਾ. ਵਿਧੀ ਭੱਲਾ, ਕਾਲਜ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਆਪਣੇ ਅਕਾਦਮਿਕ ਖੇਤਰ 'ਚ ਪੰਜਾਬ ਭਰ ਦੇ ਬੀ. ਐਡ. ਕਾਲਜਾਂ 'ਚੋਂ ਅੱਵਲ ਮੁਕਾਮ ਪ੍ਰਾਪਤ ਕਰ ਰਿਹਾ ਹੈ | ਸਕੱਤਰ ਆਰ. ਐਮ. ਭੱਲਾ ਤੇ ਕਾਲਜ ਸਕੱਤਰ ਨਵਰੋਜ ਸ਼ਰਮਾ ਨੇ ਵੀ ਪਿ੍ੰਸੀਪਲ ਡਾ. ਵਿਧੀ ਭੱਲਾ, ਕਾਲਜ ਅਧਿਆਪਕਾਂ ਨੂੰ ਵਿਦਿਆਰਥੀਆਂ ਪ੍ਰਤੀ ਨਿਭਾਈ ਜ਼ਿੰਮੇਵਾਰੀ ਲਈ ਵਧਾਈ ਦਿੱਤੀ |