02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਲਾਇਨਜ਼ ਕਲੱਬ ਪਰਲ ਵਲੋਂ ਰੇਲਵੇ ਮੰਡੀ ਸਕੂਲ ਨੂੰ 5 ਪੈਡੈਸਟਲ ਪੱਖੇ ਭੇਟ

ਅਜੀਤ ਡੈਸਕ 05-06-2026
ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਪ੍ਰਧਾਨ ਵਿਜੇ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਦੀ ਸਹੂਲਤ ਲਈ 5 ਪੈਡੈਸਟਲ ਪੱਖੇ ਭੇਟ ਕੀਤੇ ਗਏ | ਇਸ ਮੌਕੇ ਪ੍ਰਧਾਨ ਵਿਜੇ ਅਰੋੜਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਸਹਿਯੋਗ ਕਰਨਾ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ | ਇਸ ਮੌਕੇ ਚੇਅਰਮੈਨ (ਆਈ ਡੋਨੇਸ਼ਨ) ਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਸਮਾਜ ਦੇ ਹਰ ਵਰਗ ਤੱਕ ਸੇਵਾ ਦਾ ਲਾਭ ਪਹੁੰਚੇ ਅਤੇ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਸਾਡੀਆਂ ਪ੍ਰਾਥਮਿਕਤਾਵਾਂ 'ਚ ਸ਼ਾਮਿਲ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਾਜਨ ਅਰੋੜਾ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪੱਖਿਆਂ ਨਾਲ ਵਿਦਿਆਰਥਣਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੇਗੀ | ਇਸ ਮੌਕੇ ਸਕੱਤਰ ਉਮੇਸ਼ ਰਾਣਾ, ਅਸ਼ਵਿਨ ਕੁਮਾਰ ਦੱਤਾ, ਪਰਮਜੀਤ ਕੌਰ, ਵਰੁਣ, ਰਾਕੇਸ਼, ਸੰਤੋਖ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਦੇ 19 ਪਾੜਿ੍ਹਆਂ ਦੀ ਇੰਟਰਨਸ਼ਿਪ ਲਈ ਨਾਮੀ ਹੋਟਲਾਂ 'ਚ ਚੋਣ ਅਗਲੀ ਖ਼ਬਰ ਡੀ. ਏ. ਵੀ. ਬੀ. ਐੱਡ. ਕਾਲਜ ਦੀ ਬਰਜਿੰਦਰ ਕੌਰ ਨੇ ਬੀ. ਐਡ. ਸਮੈਸਟਰ-1 ਦੇ ਨਤੀਜੇ 'ਚ ਪੰਜਾਬ 'ਵਰਸਿਟੀ 'ਚੋਂ ਹਾਸਿਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।