02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੇਂਟ ਸੋਲਜਰ ਦੇ 19 ਪਾੜਿ੍ਹਆਂ ਦੀ ਇੰਟਰਨਸ਼ਿਪ ਲਈ ਨਾਮੀ ਹੋਟਲਾਂ 'ਚ ਚੋਣ

ਅਜੀਤ ਡੈਸਕ 05-06-2026
ਹੁਸ਼ਿਆਰਪੁਰ, 4 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੌਲੋਜੀ ਦੇ ਵਿਦਿਆਰਥੀ ਹਾਸਪਿਟੈਲਿਟੀ ਸਿੱਖਿਆ ਦੇ ਖੇਤਰ 'ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ | ਸੰਸਥਾ ਦੇ 19 ਵਿਦਿਆਰਥੀਆਂ ਨੇ ਆਈ. ਐਚ. ਜੀ. ਦੇ ਵੋਕੋ, ਮਰਕਿਊਰ, ਨੋਵੋਟੈਲ, ਪਾਰਕ ਪਲਾਜ਼ਾ, ਲੈਮਨ ਟਰੀ ਏਅਰਪੋਰਟ ਹੋਟਲ, ਮੈਰਾ ਰਿਜ਼ੋਰਟ ਐਂਡ ਕਨਵੈਂਸ਼ਨ ਸੈਂਟਰ ਵਰਗੇ ਨਾਮੀ ਹੋਟਲ ਬ੍ਰਾਂਡਾਂ ਵਿਚ ਉਦਯੋਗਿਕ ਟਰੇਨਿੰਗ ਪਲੇਸਮੈਂਟ (ਇੰਟਰਨਸ਼ਿਪ) ਹਾਸਿਲ ਕੀਤੀ ਹੈ | ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਿ੍ੰਸੀਪਲ ਕੀਰਤੀ ਸ਼ਰਮਾ ਨੇ ਕਿਹਾ ਕਿ ਇਹ ਪਲੇਸਮੈਂਟ ਉਦਯੋਗ-ਕੇਂਦਰਿਤ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਤੇ ਵੱਡੇ ਹੋਟਲ ਬ੍ਰਾਂਡਾਂ ਵਲੋਂ ਸਾਡੇ ਵਿਦਿਆਰਥੀਆਂ 'ਤੇ ਪ੍ਰਗਟਾਏ ਭਰੋਸੇ ਨੂੰ ਦਰਸਾਉਂਦੀ ਹੈ | ਅਜਿਹੇ ਮੌਕੇ ਵਿਦਿਆਰਥੀਆਂ ਨੂੰ ਉਦਯੋਗ ਦਾ ਅਮੋਲਕ ਤਜਰਬਾ ਪ੍ਰਦਾਨ ਕਰਨਗੇ ਅਤੇ ਹਾਸਪਿਟੈਲਿਟੀ ਖੇਤਰ ਵਿਚ ਇਕ ਸਫਲ ਕਰੀਅਰ ਦਾ ਰਾਹ ਪੱਧਰਾ ਕਰਨਗੇ | ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਰੋਮਾਂਚਕ ਪੇਸ਼ੇਵਰ ਯਾਤਰਾ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਸੇਂਟ ਸੋਲਜਰ ਹੋਟਲ ਮੈਨੇਜਮੈਂਟ ਦੀ ਉੱਤਮਤਾ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ 7 ਨੂੰ ਅਗਲੀ ਖ਼ਬਰ ਲਾਇਨਜ਼ ਕਲੱਬ ਪਰਲ ਵਲੋਂ ਰੇਲਵੇ ਮੰਡੀ ਸਕੂਲ ਨੂੰ 5 ਪੈਡੈਸਟਲ ਪੱਖੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।