02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ 7 ਨੂੰ

ਅਜੀਤ ਡੈਸਕ 05-06-2026
ਦਸੂਹਾ, 4 ਜੂਨ (ਭੁੱਲਰ)-ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ 7 ਜੂਨ ਨੂੰ ਰੱਖੀ ਗਈ ਹੈ | ਮੀਟਿੰਗ ਦਾ ਸਮਾਂ 10 ਤੋਂ 12.30 ਰੱਖਿਆ ਗਿਆ ਹੈ | ਇਸ ਸੰਬੰਧੀ ਪੈਟਰਨ ਬਾਬੂ ਰਾਮ ਸ਼ਰਮਾ, ਪ੍ਰਧਾਨ ਦਲਵੀਰ ਸਿੰਘ ਭੁੱਲਰ, ਵਿੱਤ ਸਕਤਰ ਸਵਰਨ ਸਿੰਘ ਤੇ ਜਨਰਲ ਸਕੱਤਰ ਧਰਮਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ | ਮੀਟਿੰਗ ਵਿਚ ਹਾਈ ਕੋਰਟ ਦੇ ਸਿੰਗਲ ਬੈਂਚ ਤੇ ਡਬਲ ਬੈਂਚ ਦੇ ਜੱਜਾਂ ਵਲੋਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਤੇ ਸੰਵਿਧਾਨਿਕ ਮੰਗਾਂ 'ਤੇ ਜੋ ਫੈਸਲਾ ਦਿੱਤਾ ਹੈ ਉਸ 'ਤੇ ਵਿਚਾਰ ਵਟਾਦਰਾ ਕੀਤਾ ਜਾਵੇਗਾ | ਮੀਟਿੰਗ 'ਚ ਡਿਜੀਟਲ ਪ੍ਰਮਾਣ ਪੱਤਰ ਐਲ. ਟੀ. ਸੀ. ਤੇ ਹੋਰ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਕੀਤਾ ਜਾਵੇਗਾ | ਪੈਨਸ਼ਨ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਵੱਧ ਤੋਂ ਵੱਧ ਸਾਥੀਆਂ ਨੂੰ ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰੇਰਤ ਕੀਤਾ ਜਾਵੇ |
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟਾਰਮ ਪ੍ਰਾਜੈਕਟ ਦਾ ਉਦਘਾਟਨ ਅਗਲੀ ਖ਼ਬਰ ਸੇਂਟ ਸੋਲਜਰ ਦੇ 19 ਪਾੜਿ੍ਹਆਂ ਦੀ ਇੰਟਰਨਸ਼ਿਪ ਲਈ ਨਾਮੀ ਹੋਟਲਾਂ 'ਚ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।