ਹਾਜੀਪੁਰ, 4 ਜੂਨ (ਜੋਗਿੰਦਰ ਸਿੰਘ)-ਪਿੰਡ ਸਵਾਰ ਵਿਖੇ ਅਮਰ ਬਿਭੂਤੀ ਬਾਬਾ ਬਾਜੋ ਜੀ ਦੇ ਨਵੇਂ ਬਣੇ ਮੰਦਰ 'ਚ ਤਿੰਨ ਦਿਨਾਂ ਧਾਰਮਿਕ ਮੇਲਾ ਕਰਵਾਇਆ | ਸਮਾਗਮ ਦੀ ਪ੍ਰਧਾਨਗੀ ਸਵਾਮੀ ਰਾਮ ਬਿਹਾਰੀ ਦਾਸ ਨੇ ਕੀਤੀ | ਮੇਲੇ ਦੀ ਸ਼ੁਰੂਆਤ ਇਕ ਜੂਨ ਨੂੰ ਸ੍ਰੀ ਰਾਮ ਚਰਿਤ ਮਾਨਸ ਪਾਠ ਦੇ ਨਾਲ ਹੋਈ | ਇਸ ਦੇ ਬਾਅਦ 2 ਜੂਨ ਨੂੰ ਪਾਠ ਦਾ ਵਿਧੀ ਪੂਰਵਕ ਭੋਗ ਪਿਆ, ਹਵਨ ਯੱਗ ਕੀਰਤਨ ਤੇ ਲੰਗਰ ਦੀ ਵਿਵਸਥਾ ਕੀਤੀ ਗਈ | ਅੰਤਿਮ ਦਿਨ ਅੱਜ ਸਭ ਤੋਂ ਪਹਿਲਾਂ ਝੰਡੇ ਦੀ ਰਸਮ ਹੋਈ, ਸ਼ਰਧਾਲੂ ਭਗਤਾਂ ਨੇ ਵਧ ਚੜ੍ਹ ਕੇ ਝੰਡੇ ਦੀ ਰਸਮ ਵਿਚ ਭਾਗ ਲਿਆ | ਉਪਰੰਤ ਸਮੂਹ ਸੰਗਤ ਵਲੋਂ ਭਜਨ ਕੀਰਤਨ ਹੋਇਆ ਤੇ ਫਿਰ ਸੰਸਾਰ ਦੀ ਭਲਾਈ ਦੀ ਅਰਦਾਸ ਕੀਤੀ ਗਈ | ਬਾਬਾ ਜੀ ਨੂੰ ਭੋਗ ਲੱਗੇ ਪ੍ਰਸ਼ਾਦ ਦਾ ਲੰਗਰ ਦੇਰ ਸ਼ਾਮ ਤੱਕ ਲਗਾਤਾਰ ਚਲਦਾ ਰਿਹਾ | ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਬਾਬਾ ਬਾਜੋ ਦਾ ਦਰਬਾਰ ਦੇਸ਼ ਭਗਤਾਂ ਦਾ ਦਰਬਾਰ ਹੈ ਅਤੇ ਰਾਸ਼ਟਰ ਭਗਤੀ ਤੇ ਰਾਸ਼ਟਰ ਦੇ ਪ੍ਰਤੀ ਆਪਣੀ ਨਿਸ਼ਠਾ ਦੇ ਲਈ ਸਮਰਪਿਤ ਹਨ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ, ਸਤਪਾਲ ਸ਼ਾਸਤਰੀ ਦੇਪੁਰ, ਮੰਤਰਾਮ ਵਿਸ਼ਾਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਹਾਜੀਪੁਰ, ਮਾਸਟਰ ਧਰਮਪਾਲ ਸ਼ਰਮਾ, ਸਤਪਾਲ ਸ਼ਰਮਾ, ਸਰੂਪ ਸਿੰਘ ਉਦਯੋਗਪਤੀ, ਭਾਈ ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਹਾਜੀਪੁਰ, ਸਰਪੰਚ ਬਿਪਨ ਠਾਕੁਰ ਸਵਾਰ, ਸ਼ਸ਼ੀ ਪਾਲ, ਕਰਨੈਲ ਸਿੰਘ ਜੇ. ਈ., ਓਮਪਾਲ ਸ਼ਰਮਾ, ਸੂਬੇਦਾਰ ਮੇਜਰ ਸੁਰਿੰਦਰ ਕੁਮਾਰ ਸ਼ਰਮਾ, ਪੂਰਵ ਸਰਪੰਚ ਮਨੋਹਰ ਸਿੰਘ, ਜਸਪਾਲ ਸ਼ਰਮਾ ਆਦਿ ਨੂੰ ਕਮੇਟੀ ਦੇ ਵਲੋਂ ਸਨਮਾਨਿਤ ਕੀਤਾ | ਆਯੋਜਨ ਨੂੰ ਸਫਲ ਬਣਾਉਣ 'ਚ ਮੰਦਰ ਕਮੇਟੀ ਦੇ ਪ੍ਰਧਾਨ ਵਿਨੈ ਵਿਸ਼ਿਸਟ, ਖਜਾਨਚੀ ਪਦਮ ਦੇਵ ਵਸ਼ਿਸ਼ਟ, ਅਨਿਲ ਵਸ਼ਿਸ਼ਟ, ਸਰਪ੍ਰਸਤ ਸੁਦਰਸ਼ਨ ਵਸ਼ਿਸ਼ਟ ਅਤੇ ਮੰਦਿਰ ਕਮੇਟੀ ਦੇ ਬਾਕੀ ਮੈਂਬਰਾਂ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ |