30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

28ਵੀਂ ਪੰਜਾਬ ਸਟੇਟ ਵੁਸ਼ੂ ਚੈਂਪੀਅਨਸ਼ਿਪ (ਲੜਕੀਆਂ) 'ਚ ਸਿਲਵਰ ਓਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 05-06-2026
ਟਾਂਡਾ ਉੜਮੁੜ, 4 ਜੂਨ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੀਆਂ ਖਿਡਾਰਨਾਂ ਜਸਨੂਰ ਕੌਰ ਤੇ ਅਰਪਣ ਨੇ 28ਵੀਂ ਪੰਜਾਬ ਸਟੇਟ ਵੂਸ਼ੁ ਚੈਂਪੀਅਨਸ਼ਿਪ (ਲੜਕੀਆਂ) ਦੇਖ ਕੈਟਾਗਰੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਖੇਡ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਦਰਜ ਕੀਤਾ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਬਠਿੰਡਾ ਵਿਖੇ ਚੱਲ ਰਹੀ ਚੈਂਪੀਅਨਸ਼ਿਪ 'ਚ ਸਿਲਵਰ ਓਕ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ 'ਚ ਜਸਨੂਰ ਕੌਰ ਨੇ ਆਪਣਾ ਚੋਟੀ ਦਾ ਪ੍ਰਦਰਸ਼ਨ ਕਾਇਮ ਰੱਖਦੇ ਹੋਏ ਸੋਨ ਤਗਮੇ 'ਤੇ ਕਬਜ਼ਾ ਕੀਤਾ ਇਸ ਦੇ ਨਾਲ ਹੀ ਅਰਪਣ ਨੇ ਚਾਂਦੀ ਦੇ ਤਗਮੇ 'ਤੇ ਕਾਬਜ਼ ਹੁੰਦੇ ਹੋਏ ਸਕੂਲ ਦਾ ਮਾਣ ਵਧਾਇਆ | ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅਰਪਣ ਤੇ ਜਸਨੂਰ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਆਪਣੇ ਮਾਂ-ਬਾਪ ਦਾ, ਸਕੂਲ ਦਾ ਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਰਾਜਵਿੰਦਰ, ਰਾਜਵੀਰ, ਸੁਰੇਸ਼, ਪੰਕਜ, ਬਲਦੇਵ, ਕੁਲਦੀਪ, ਕੁਲਬੀਰ, ਗੁਰਪ੍ਰੀਤ ਅਰਚਨਾ, ਬਲਜੀਤ, ਸੁਮਿਤ, ਸ਼ਿਲਪਾ, ਵਿਨੇ, ਸੰਜੀਵ, ਸੁਸ਼ੀਲ, ਰੁਪਿੰਦਰ, ਰਮਨ, ਪੂਜਾ, ਸੁਵੇਤਾ, ਪਰਵੀਨ ਤੇ ਹੋਰ ਸਟਾਫ ਮੌਜੂਦ ਸੀ |
ਪਿਛਲੀ ਖ਼ਬਰ ਰਣਜੀਤ ਕੌਰ ਬੈਂਸ ਇਸਤਰੀ ਅਕਾਲੀ ਦਲ ਸ਼ਾਮਚੁਰਾਸੀ ਦੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬਾਬਾ ਬਾਜੋ ਦਾ ਦਰਬਾਰ ਦੇਸ਼ ਭਗਤਾਂ ਦਾ ਦਰਬਾਰ-ਕਰਮਵੀਰ ਸਿੰਘ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।