ਟਾਂਡਾ ਉੜਮੁੜ, 4 ਜੂਨ (ਭਗਵਾਨ ਸਿੰਘ ਸੈਣੀ)-ਪਿੰਡ ਮਿਆਣੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਦੌਰਾਨ ਸੇਵਾ ਮੁਕਤ ਮੈਨੇਜਰ ਗਿਆਨੀ ਅਜੀਤ ਸਿੰਘ ਅਕਬਰਪੁਰ ਵਾਲਿਆਂ ਦੀ ਪਲੇਠੀ ਪੰਜਾਬੀ ਧਾਰਮਿਕ ਪੁਸਤਕ ਸਮੁੱਚੀ ਮਾਨਵਤਾ ਦੇ ਮਸੀਹਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਲੋਕ ਅਰਪਣ ਕੀਤੀ ਗਈ | ਇਸ ਪੁਸਤਕ ਨੂੰ ਰਿਲੀਜ਼ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਮੰਤਰੀ ਨੇ ਰਿਲੀਜ਼ ਕਰਦੇ ਹੋਏ ਲੇਖਕ ਗਿਆਨੀ ਅਜੀਤ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਤੇ ਇਤਿਹਾਸ ਨਾਲ ਸੰਬੰਧਿਤ ਇਤ ਪੁਸਤਕ ਤੇ ਸੰਤ ਮਹਾ ਸੰਤਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ | ਇਸ ਮੌਕੇ ਗਿਆਨੀ ਅਜੀਤ ਸਿੰਘ ਅਕਬਰਪੁਰ ਵਾਲਿਆਂ ਸਾਰੀਆਂ ਹੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਇਸ ਪੁਸਤਕ ਵਿਚ ਸੰਤਾਂ ਮਹਾਂਪੁਰਸ਼ਾਂ ਨਾਲ ਸੰਬੰਧਿਤ ਇਤਿਹਾਸ ਦਰਜ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਗੀਤਕਾਰ ਰਤਨ ਟਾਹਲਵੀ, ਲੇਖਕ ਰਾਮ ਲਾਲ ਭਗਤ, ਪਿ੍ੰਸੀਪਲ ਕੁਲਦੀਪ ਰਾਜ ਪਿ੍ੰਸੀਪਲ ਹਰਭਜਨ ਸਿੰਘ ਮੱਲੀ, ਮਾਸਟਰ ਦਵਿੰਦਰ ਸਿੰਘ ਲਾਡੀ, ਕਿਰਪਾਲ ਸਿੰਘ ਪੰਡੋਰੀ, ਇਕਬਾਲ ਸਿੰਘ ਜੋਹਲ, ਡਾ. ਸਤਨਾਮ ਸਿੰਘ ਮਿਆਣੀ ਵੀ ਹਾਜ਼ਰ ਸਨ |