ਰਾਏਕੋਟ, 4 ਜੂਨ (ਸੁਸ਼ੀਲ)-ਪੈਨਸ਼ਨਰਜ ਐਸੋਸੀਏਸ਼ਨ ਰਾਏਕੋਟ ਦੀ ਮੀਟਿੰਗ ਸਥਾਨਕ ਪਾਵਰਕਾਮ ਦਫ਼ਤਰ ਵਿਖੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਪਾਵਰਕਾਮ ਵਿਭਾਗ ਦੇ ਪੈਨਸ਼ਨਰ ਸ਼ਾਮਿਲ ਹੋਏ | ਮੀਟਿੰਗ ਵਿਚ ਸ਼ਾਮਿਲ ਹੋਏ ਮੈਂਬਰਾਂ ਵਲੋਂ ਐਕਸੀਅਨ ਰਾਏਕੋਟ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਜਥੇਬੰਦੀ ਨਾਲ 2 ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਹ ਦੋਨੋਂ ਮੀਟਿੰਗਾਂ ਬੇਸਿੱਟਾਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ 10 ਜੂਨ ਤੱਕ ਰਾਏਕੋਟ ਦੇ ਸਮੂਹ ਸੇਵਾ ਮੁਕਤ ਕਰਮਚਾਰੀਆਂ ਦੇ ਕੰਮ ਨਾ ਕੀਤੇ ਗਏ ਤਾਂ 10 ਜੂਨ ਤੋਂ ਬਾਅਦ ਐਕਸੀਅਨ ਦਫ਼ਤਰ ਸਾਹਮਣੇ ਲਗਾਤਾਰ ਰੋਸ ਧਰਨਾ ਦੇ ਕੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਤੋਂ ਇਲਾਵਾ ਪ੍ਰਧਾਨ ਬਿੱਲੂ ਖਾਨ, ਜਰਨੈਲ ਸਿੰਘ ਸਕੱਤਰ, ਮੇਵਾ ਸਿੰਘ, ਸ਼ਿੰਦਰਪਾਲ ਸਿੰਘ ਕਲੇਰ, ਬਲਵੀਰ ਸਿੰਘ, ਲੱਖਾ ਸਿੰਘ, ਚਰਨ ਸਿੰਘ ਝੋਰੜਾਂ, ਨਿਰਮਲ ਸਿੰਘ ਤਾਜਪੁਰ, ਮੁਖਤਿਆਰ ਸਿੰਘ ਛਾਪਾ, ਹਰਪਾਲ ਸਿੰਘ, ਕੇਵਲ ਸਿੰਘ ਨੱਥੋਵਾਲ, ਮੱਘਰ ਸਿੰਘ ਸੱਤੋਵਾਲ, ਜਸਵੰਤ ਸਿੰਘ ਕੁਤਬਾ ਤੋਂ ਇਲਾਵਾ ਜਥੇਬੰਦੀ ਦੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ |