28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਿਧਾਇਕ ਘੁੰਮਣ ਵਲੋਂ ਸ਼ਹੀਦ ਰਮਨ ਕੁਮਾਰ ਦੀ ਯਾਦ 'ਚ ਯਾਦਗਾਰੀ ਗੇਟ ਦਾ ਉਦਘਾਟਨ

ਅਜੀਤ ਡੈਸਕ 07-06-2026
ਤਲਵਾੜਾ, 6 ਜੂਨ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ ਦੇ ਅਮਰ ਸ਼ਹੀਦ ਦੀ ਸ਼ਹਾਦਤ ਨੂੰ ਸਮਰਪਿਤ ਯਾਦਗਾਰੀ ਗੇਟ ਦਾ ਉਦਘਾਟਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਸ਼ਹੀਦ ਦੇ ਮਾਤਾ ਪਿਤਾ ਤੇ ਸਮੂਹ ਇਲਾਕਾ ਨਿਵਾਸੀਆਂ ਦੀ ਹਾਜ਼ਰੀ 'ਚ ਕੀਤਾ | ਦਾਤਾਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਕੰਢੀ ਨਹਿਰ ਦੇ ਪੁਲ 'ਤੇ ਪੰਜਾਬ ਸਰਕਾਰ ਵਲੋਂ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਯਾਦਗਾਰੀ ਗੇਟ ਦੇ ਉਦਘਾਟਨੀ ਸਮਾਰੋਹ 'ਚ ਵਿਧਾਇਕ ਘੁੰਮਣ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਹੀ ਅੱਜ ਅਸੀਂ ਸਾਰੇ ਖ਼ੁਸ਼ਹਾਲ ਜੀਵਨ ਜੀ ਰਹੇ ਹਾਂ | ਸ਼ਹੀਦਾਂ ਦਾ ਸਮੇਂ ਸਮੇਂ ਸਿਰ ਸਨਮਾਨ ਕਰਨਾ ਸਾਡਾ ਨੈਤਿਕ ਫ਼ਰਜ਼ ਹੈ | ਇਸ ਮੌਕੇ ਸ਼ਹੀਦ ਦੇ ਪਿਤਾ ਬਹਾਦਰ ਸਿੰਘ, ਮਾਤਾ ਕਮਲੇਸ਼ ਦੇਵੀ ਭਰਾ ਬੰਟੀ, ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ, ਸੇਵਾਮੁਕਤ ਮੈਨੇਜਰ, ਸਰਪੰਚ ਦੇਪੁਰ ਸੁਮਨਾ ਦੇਵੀ, ਚੇਅਰਮੈਨ ਬੋਬੀ ਕੌਸ਼ਲ, ਪੰਚਾਇਤ ਸਕੱਤਰ ਨਰੇਸ਼ ਕੁਮਾਰ, ਮਹੰਤ ਰਾਮੇਸ਼ਵਰ ਸਿੰਘ, ਮਾਸਟਰ ਵਿਜੈ ਰਜਤ, ਹਿਤੇਸ਼, ਪ੍ਰੇਮ ਫ਼ੌਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਮਾਸਟਰ ਕਿ੍ਪਾਲ ਸਿੰਘ ਵਲੋਂ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।