28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਾਸਟਰ ਕਿ੍ਪਾਲ ਸਿੰਘ ਵਲੋਂ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ

ਅਜੀਤ ਡੈਸਕ 07-06-2026
ਖੰਨਾ, 6 ਜੂਨ (ਹਰਜਿੰਦਰ ਸਿੰਘ ਲਾਲ)-ਸੀਨੀਅਰ ਅਕਾਲੀ ਲੀਡਰ ਮਾਸਟਰ ਕਿ੍ਪਾਲ ਸਿੰਘ ਨੇ ਬਿਜਲੀ ਬੋਰਡ ਦੇ ਲਾਈਨਮੈਨਾਂ ਤੇ ਹੋਏ ਲਾਠੀਚਾਰਜ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਮੁਲਾਜ਼ਮਾਂ ਤੇ ਆਪਣੇ ਹੱਕ ਮੰਗਣ ਤੇ ਇਸ ਤਰ੍ਹਾਂ ਦਾ ਵਤੀਰਾ ਨਹੀਂ ਕੀਤਾ ਜਿਸ ਤਰ੍ਹਾਂ ਦਾ ਇਸ ਸਰਕਾਰ ਨੇ ਪੁਲਿਸ ਰਾਹੀਂ ਡਾਂਗਾਂ ਵਰ੍ਹਾ ਕੇ ਕੀਤਾ ਹੈ | ਮੁਲਾਜ਼ਮਾਂ ਦੇ ਸਰੀਰ 'ਤੇ ਡਾਂਗਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ | ਹਰ ਵਿਅਕਤੀ ਦਾ ਹੱਕ ਹੈ ਕਿ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰੇ | ਇਹ ਵੀ ਵਿਚਾਰੇ ਆਪਣੇ ਹੱਕ ਮੰਗਦੇ ਸਨ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਸ਼ਹੀਦ ਰਮਨ ਕੁਮਾਰ ਦੀ ਯਾਦ 'ਚ ਯਾਦਗਾਰੀ ਗੇਟ ਦਾ ਉਦਘਾਟਨ ਅਗਲੀ ਖ਼ਬਰ ਮਾ. ਸੰਦੀਪ ਸਿੰਘ ਮੰਡੇਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।