25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਾਈਕਲਿੰਗ ਸਿਹਤਮੰਦ ਸਮਾਜ ਦੀ ਨੀਂਹ ਰੱਖਣ 'ਚ ਹੁੰਦੀ ਹੈ ਸਹਾਈ-ਅਕਸ਼ੈ ਸਾਂਗਵਾਨ

ਅਜੀਤ ਡੈਸਕ 08-06-2026

ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਵਿਸ਼ਵ ਬਾਈਸਾਇਕਲ ਦਿਵਸ ਨੂੰ ਸਮਰਪਿਤ ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵਲੋਂ ਇਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ, ਜਿਸ 'ਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਲਗਪਗ 300 ਸਾਈਕਲਿਸਟਾਂ ਨੇ ਉਤਸ਼ਾਹ ਨਾਲ ਭਾਗ ਲਿਆ | ਰੈਲੀ ਦਾ ਮਕਸਦ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਵਾਤਾਵਰਨ ਦੀ ਸੰਭਾਲ ਕਰਨ ਤੇ ਸਾਈਕਲਿੰਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਾ ਸੀ | ਇਹ ਰੈਲੀ ਸਚਦੇਵਾ ਸਟਾਕਸ ਦੇ ਬੂਲਾਬੜੀ ਸਥਿਤ ਮੁੱਖ ਦਫ਼ਤਰ ਤੋਂ ਸ਼ੁਰੂ ਹੋਈ, ਜਿਸ ਨੂੰ ਸੋਨਾਲੀਕਾ ਗਰੁੱਪ ਦੇ ਡਾਇਰੈਕਟਰ ਅਕਸ਼ੈ ਸਾਂਗਵਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਗੁਜ਼ਰਦੀ ਹੋਈ ਮੁੜ ਸਚਦੇਵਾ ਸਟਾਕਸ ਦੇ ਦਫ਼ਤਰ ਵਿਖੇ ਸਮਾਪਤ ਹੋਈ | ਰੈਲੀ ਦੌਰਾਨ ਸਾਈਕਲਿਸਟਾਂ ਨੇ ਫਿਟਨੈੱਸ ਤੇ ਸੜਕ ਸੁਰੱਖਿਆ ਸੰਬੰਧੀ ਸੰਦੇਸ਼ ਵੀ ਦਿੱਤੇ | ਇਸ ਮੌਕੇ ਸੋਨਾਲੀਕਾ ਗਰੁੱਪ ਦੇ ਡਾਇਰੈਕਟਰ ਅਕਸ਼ੈ ਸਾਂਗਵਾਨ ਨੇ ਕਿਹਾ ਕਿ ਸਾਈਕਲਿੰਗ ਸਿਹਤਮੰਦ ਸਮਾਜ ਦੀ ਨੀਂਹ ਹੈ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਵਿਚ ਖੇਡਾਂ ਤੇ ਫਿਟਨੈੱਸ ਪ੍ਰਤੀ ਰੁਚੀ ਵਧਾਉਂਦੇ ਹਨ | ਉਨ੍ਹਾਂ ਨੇ ਫਿੱਟ ਬਾਈਕਰ ਕਲੱਬ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਾਈਕਲਿਸਟਾਂ ਨੂੰ ਸੋਨਾਲੀਕਾ ਗਰੁੱਪ ਵਲੋਂ ਟੀ-ਸ਼ਰਟਾਂ ਵੰਡੀਆਂ ਗਈਆਂ, ਜਦਕਿ ਰਿਫਰੈਸ਼ਮੈਂਟ ਦਾ ਪ੍ਰਬੰਧ ਫਿੱਟ ਬਾਈਕਰ ਕਲੱਬ ਵਲੋਂ ਕੀਤਾ | ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਲਾਭਦਾਇਕ ਹੈ, ਸਗੋਂ ਇਹ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਹੋਰ ਜਾਗਰੂਕ ਹੋਣ ਦੀ ਲੋੜ ਹੈ ਤੇ ਸਾਈਕਲਿੰਗ ਇਸ ਦਿਸ਼ਾ ਵਿਚ ਇਕ ਬਹੁਤ ਵਧੀਆ ਕਦਮ ਹੈ | ਉਨ੍ਹਾਂ ਰੈਲੀ 'ਚ ਸ਼ਾਮਿਲ ਹੋਏ ਸਾਰੇ ਸਾਈਕਲਿਸਟਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖੇਗਾ | ਕਲੱਬ ਵਲੋਂ ਜ਼ਿਲ੍ਹਾ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਦੇ ਸਹਿਯੋਗ ਨਾਲ ਰੈਲੀ ਨੂੰ ਸੁਚਾਰੂ ਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਇਆ ਗਿਆ | ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਵਿਸ਼ੇਸ਼ ਤੌਰ 'ਤੇ ਐੱਸ. ਐੱਸ. ਪੀ. ਸੰਦੀਪ ਮਲਿਕ ਤੇ ਹੁਸ਼ਿਆਰਪੁਰ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਲੀ ਦੌਰਾਨ ਟ੍ਰੈਫ਼ਿਕ ਪ੍ਰਬੰਧ ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਗਏ, ਜਿਸ ਕਾਰਨ ਇਹ ਰੈਲੀ ਸਫਲਤਾਪੂਰਵਕ ਸਮਾਪਤ ਹੋਈ | ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜ਼ਰ, ਗੁਰਮੇਲ ਸਿੰਘ, ਦੌਲਤ ਸਿੰਘ, ਅਮਰਿੰਦਰ ਸੈਣੀ, ਸੰਜੀਵ ਸੋਹਲ, ਸਾਗਰ ਸੈਣੀ, ਉਂਕਾਰ ਸਿੰਘ, ਕਰਨ ਸ਼ਰਮਾ, ਸ਼ਿਵਾਂਜਲੀ ਸ਼ਰਮਾ, ਰੋਹਿਤ ਬੱਸੀ, ਗੋਬਿੰਦਰ ਬੰਟੀ, ਮਨੀ ਗੋਗੀਆ, ਤਰਲੋਚਨ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਨਰਾਇਣ ਕੁਟੀਆ ਨਗਰ ਨਰਾਇਣਗੜ੍ਹ ਵਿਖੇ ਸਾਲਾਨਾ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਸੰਗਤਾਂ ਗੁਰਸਿੱਖੀ 'ਚ ਪ੍ਰਪੱਕ ਹੋ ਕੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣ-ਜਥੇਦਾਰ ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।