24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਰਾਇਣ ਕੁਟੀਆ ਨਗਰ ਨਰਾਇਣਗੜ੍ਹ ਵਿਖੇ ਸਾਲਾਨਾ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ

ਅਜੀਤ ਡੈਸਕ 08-06-2026

ਐਮਾਂ ਮਾਂਗਟ, 7 ਜੂਨ (ਗੁਰਾਇਆ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਰਾਇਣ ਕੁਟੀਆ ਨਗਰ ਨਰਾਇਣਗੜ੍ਹ ਵਿਖੇ ਚੱਲ ਰਹੇ ਲੜੀਵਾਰ ਸਮਾਗਮਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸੰਪੂਰਨਤਾਈ ਕੀਤੀ ਗਈ | ਇਸ ਮੌਕੇ ਖੁੱਲੇ੍ਹ ਪੰਡਾਲ ਸਜਾਏ ਗਏ ਅਤੇ ਬਾਹਰੋਂ ਆਏ ਮਹਾਂਪੁਰਖਾਂ ਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਗੁਰੂ ਸ਼ਬਦ ਨਾਲ ਜੋੜਿਆ | ਇਸ ਸੰਬੰਧੀ ਭਾਈ ਦਿਲਬਾਗ ਸਿੰਘ ਮੰਝਪੁਰ ਨੇ ਦੱਸਿਆ ਕਿ ਮਹਾਨ ਸਮਾਗਮ ਨੂੰ ਮੁੱਖ ਰੱਖ ਕੇ ਮੋਟਰ ਕਾਰ ਪਾਰਕਿੰਗ, ਮਿੱਠੇ ਠੰਢੇ ਜਲ ਦੀਆਂ ਛਬੀਲਾਂ ਤੇ ਗੁਰੂ ਦੇ ਲੰਗਰ ਅਤੁੱਟ ਵਰਤੇ ਅਤੇ ਸੇਵਾਦਾਰਾਂ, ਪ੍ਰਬੰਧਕਾਂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੀ-ਆਪਣੀ ਸੇਵਾਵਾਂ ਨਿਭਾਈਆਂ ਅਤੇ ਸਟੇਜ ਸਕੱਤਰ ਦੀ ਸੇਵਾ ਭਾਈ ਸਿਕੰਦਰ ਸਿੰਘ ਨੇ ਨਿਭਾਈ | ਇਸ ਮੌਕੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਨੇ ਇਲਾਕਾ ਨਿਵਾਸੀਆਂ ਅਤੇ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਦਾ ਜਿਥੇ ਧੰਨਵਾਦ ਕੀਤਾ ਉਥੇ ਬਾਹਰੋਂ ਆਏ ਮਹਾਂਪੁਰਖਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਗੁਰਧਿਆਨ ਸਿੰਘ ਮੁਲਤਾਨੀ, ਚੇਅਰਮੈਨ ਜਗਜੀਤ ਸਿੰਘ ਛੰਨੀ ਨੰਦ ਸਿੰਘ, ਜਥੇ ਮਹਿੰਦਰ ਸਿੰਘ, ਜਥੇ. ਸੁਰਿੰਦਰ ਸਿੰਘ, ਤਰਲੋਚਨ ਸਿੰਘ ਨਰਾਇਣਗੜ੍ਹ, ਭਾਈ ਅਮਰੀਕ ਸਿੰਘ, ਜਥੇ. ਹਰਬੰਸ ਸਿੰਘ ਮੰਝਪੁਰ, ਸੰਤ ਗੁਰਨਾਮ ਸਿੰਘ ਗੇਰਾ ਸਾਹਿਬ, ਸੰਤ ਕੁਲਦੀਪ ਸਿੰਘ ਮੋਨੀ, ਸੰਤ ਏਕਮ ਸਿੰਘ, ਸੰਤ ਅਮਰੀਕ ਸਿੰਘ ਮਹਿੰਦੀਪੁਰ, ਸੰਤ ਗੁਰਪ੍ਰੀਤ ਸਿੰਘ ਗੋਬਿੰਦ ਧਾਮ, ਸੰਤ ਸਰਬਜੀਤ ਸਿੰਘ ਮਹਿੰਦੀਪੁਰ, ਸੰਤ ਲਵਪ੍ਰੀਤ ਸਿੰਘ ਹਿਮਾਚਲ, ਸੰਤ ਰਜਿੰਦਰ ਸਿੰਘ, ਭਾਈ ਅੰਤਪਾਲ ਸਿੰਘ, ਭਾਈ ਗਗਨ ਸਿੰਘ, ਭਾਈ ਬਾਵਾ ਸਿੰਘ, ਭਾਈ ਸਿਕੰਦਰ ਸਿੰਘ, ਭਾਈ ਮਨਜਿੰਦਰ ਸਿੰਘ ਯੂ. ਐਸ. ਏ., ਭਾਈ ਗੁਰ ਕਿਰਪਾਲ ਸਿੰਘ ਪਟਿਆਲਾ, ਭਾਈ ਹਰਦੀਪ ਸਿੰਘ, ਭਾਈ ਹਰਵਿੰਦਰ ਸਿੰਘ, ਚੇਅਰਮੈਨ ਸੁਰਜੀਤ ਸਿੰਘ ਭੱਟੀਆਂ, ਭਾਈ ਮੋਹਨ ਸਿੰਘ ਟਾਂਡਾ, ਭਾਈ ਸੁਖਵਿੰਦਰ ਸਿੰਘ ਟਾਂਡਾ, ਭਾਈ ਸੁੱਚਾ ਸਿੰਘ ਟਾਂਡਾ, ਭਾਈ ਸੁਰਿੰਦਰ ਸਿੰਘ ਟਾਂਡਾ, ਭਾਈ ਸੂਰਮ ਸਿੰਘ ਨਰਾਇਣਗੜ੍ਹ, ਭਾਈ ਪ੍ਰਗਟ ਸਿੰਘ ਗੜਵਈ, ਭਾਈ ਸਤਨਾਮ ਸਿੰਘ ਗੜਵਈ, ਜਥੇ. ਸੁਰਜੀਤ ਸਿੰਘ ਕਟੋਲੀ, ਜਥੇ. ਕਾਬਲ ਸਿੰਘ ਗੁਨੋਪੁਰ, ਭਾਈ ਸੁਰਿੰਦਰ ਸਿੰਘ ਮੰਝਪੁਰ, ਭਾਈ ਦਲਜੀਤ ਸਿੰਘ ਮੰਝਪੁਰ, ਭਾਈ ਸ਼ਿਵ ਸਿੰਘ ਮੰਝਪੁਰ, ਭਾਈ ਗੁਰਪ੍ਰੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਮਲਕੀਤ ਸਿੰਘ ਮੰਝਪੁਰ, ਭਾਈ ਜਗਤਾਰ ਸਿੰਘ, ਮਾਸਟਰ ਗੁਰਨਾਮ ਸਿੰਘ ਕਸਰਾਵਾਂ, ਭਾਈ ਕੁਲਦੀਪ ਸਿੰਘ ਮਹਿਮੂਦਪੁਰ, ਭਾਈ ਦਵਿੰਦਰ ਸਿੰਘ ਅਰਥੇਵਾਲ, ਡਾ. ਰੇਸਮ ਸਿੰਘ, ਡਾ. ਹਰਤਰਨਪਾਲ ਸਿੰਘ, ਡਾ. ਸੰਤੋਖ ਸਿੰਘ ਮੰਝਪੁਰ, ਭਾਈ ਅਵਤਾਰ ਸਿੰਘ ਭੰਗਾਲਾ, ਭਾਈ ਹਰਵਿੰਦਰ ਸਿੰਘ ਤੂਰਾਂ, ਭਾਈ ਕੁਲਦੀਪ ਸਿੰਘ ਮੱਲੀ, ਮਾਸਟਰ ਪਰਵਿੰਦਰ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਰਣਧੀਰ ਸਿੰਘ, ਭਾਈ ਮਨਜੀਤ ਸਿੰਘ ਕੋਟਲੀ, ਭਾਈ ਮੇਜਰ ਸਿੰਘ, ਭਾਈ ਅਵਤਾਰ ਸਿੰਘ ਤੱਗੜ, ਭਾਈ ਬਲਜੀਤ ਸਿੰਘ ਮੰਝਪੁਰ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪੁੱਤਰਾਂ ਤੋਂ ਦੁਖੀ ਹੋਏ ਪਿਓ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਸਾਈਕਲਿੰਗ ਸਿਹਤਮੰਦ ਸਮਾਜ ਦੀ ਨੀਂਹ ਰੱਖਣ 'ਚ ਹੁੰਦੀ ਹੈ ਸਹਾਈ-ਅਕਸ਼ੈ ਸਾਂਗਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।