28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੈਨਿਕ ਇੰਸਟੀਚਿਊਟ 'ਚ ਵੱਖ-ਵੱਖ ਕੋਰਸਾਂ ਲਈ ਦਾਖ਼ਲੇ ਸ਼ੁਰੂ

ਅਜੀਤ ਡੈਸਕ 08-06-2026
ਹੁਸ਼ਿਆਰਪੁਰ, 7 ਜੂਨ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ, ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਸਾਬਕਾ ਸੈਨਿਕਾਂ/ਪੈਰਾਮਿਲਟਰੀ ਫੋਰਸ, ਐਸ. ਸੀ./ਬੀ. ਸੀ. ਤੇ ਗਰੀਬ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸਾਂ ਲਈ ਸੈਸ਼ਨ 2026-2027 ਦੇ ਦਾਖਲੇ ਸ਼ੁਰੂ ਹੋ ਗਏ ਹਨ | ਇਸ ਤੋਂ ਇਲਾਵਾ ਹੋਰ ਕਈ ਸ਼ਾਰਟ ਟਰਮ ਕੋਰਸਜ਼ ਜੋ ਏ. ਆਈ., ਪ੍ਰੋਗਰਮਾਮਿੰਗ ਇਨ ਸੀ ਪਲੱਸ ਪਲੱਸ, ਵੈਬ ਡਿਜਾਈਨਿੰਗ, ਅਗਨੀਵੀਰ ਵਿਚ ਭਰਤੀ ਹੋਣ ਸਬੰਧੀ ਕੋਰਸ ਅਤੇ ਨੌਕਰੀ ਪੇਸ਼ੇ ਨਾਲ ਸੰਬੰਧਤ ਹਨ, ਲਈ ਵੀ ਦਾਖਲਾ ਚੱਲ ਰਿਹਾ ਹੈ | ਇਸ ਸੰਬੰਧੀ ਪਿ੍ੰਸੀਪਲ ਡਾ. ਪਰਮਿੰਦਰ ਕੌਰ ਸੈਣੀ ਦੱਸਿਆ ਕਿ ਚਾਹਵਾਨ ਵਿਦਿਆਰਥੀ 30 ਜੂਨ ਤੱਕ ਆਪਣੇ ਅਸਲ ਦਸਤਾਵੇਜ਼ਾਂ ਸਮੇਤ ਸਵੇਰੇ 9 ਵਜੇ ਤੋ 4 ਵਜੇ ਤੱਕ ਆ ਕੇ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਬੀ. ਐਸ. ਸੀ. (ਆਈ. ਟੀ.) ਕੋਰਸ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 12 ਵੀ ਹੈ, ਪੀ. ਜੀ. ਡੀ. ਸੀ. ਏ. ਕੋਰਸ ਲਈ ਯੋਗਤਾ ਗ੍ਰੈਜੂਏਸ਼ਨ ਅਤੇ ਐਮ. ਐਸ. ਸੀ. (ਆਈ. ਟੀ.) ਲਈ ਯੋਗਤਾ ਪੀ. ਜੀ. ਡੀ. ਸੀ. ਏ./ਗਰੈਜੂਏਸ਼ਨ ਰੱਖੀ ਗਈ ਹੈ | ਇਹ ਸਾਰੇ ਕੋਰਸ ਯੂਨੀਵਰਸਿਟੀ ਨਾਰਮਸ ਅਨੁਸਾਰ ਕਰਵਾਏ ਜਾਂਦੇ ਹਨ ਜੋ ਭਵਿੱਖ ਵਿਚ ਵਿਦਿਆਰਥੀਆਂ ਨੂੰ ਪੈਰਾਂ 'ਤੇ ਖੜ੍ਹਾ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸੰਸਥਾ ਤੋਂ ਪੜ੍ਹਾਈ ਕਰਕੇ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਸੰਸਥਾਵਾਂ ਵਿਚ ਉੱਚ ਅਹੁਦਿਆਂ 'ਤੇ ਤਾਇਨਾਤ ਹਨ | ਇਸ ਸੰਸਥਾ ਵਿਚ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਂਦੀ, ਸਿਰਫ ਯੂਨੀਵਰਸਿਟੀ ਦੇ ਖਰਚੇ ਹੀ ਅਦਾ ਕਰਕੇ ਪੜ੍ਹਾਈ ਪੂਰੀ ਕਰਨ ਦੀ ਸਹੂਲਤ ਹੈ | ਹਰ ਰੈਗੂਲਰ ਕੋਰਸ ਵਿਚ ਸਿਰਫ 30 ਸੀਟਾਂ ਸੀਮਤ ਹਨ |
ਪਿਛਲੀ ਖ਼ਬਰ ਕੋਟਲੀ ਖ਼ੁਰਦ ਦੀ ਪੰਚਾਇਤ ਵਿਧਾਇਕ ਘੁੰਮਣ ਦੀ ਅਗਵਾਈ 'ਚ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਡੀ. ਏ. ਵੀ. ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।