ਦਸੂਹਾ, 7 ਜੂਨ (ਭੁੱਲਰ)-ਪਿੰਡ ਕੋਟਲੀ ਖ਼ੁਰਦ ਦੀ ਪੰਚਾਇਤ ਸਰਪੰਚ ਰਾਜਿੰਦਰ ਕੌਰ ਸਮੇਤ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ 'ਚ 'ਆਪ' 'ਚ ਸ਼ਾਮਿਲ ਹੋਈ | ਇਸ ਸੰਬੰਧੀ ਵਿਧਾਇਕ ਘੰੁਮਣ ਨੇ ਦੱਸਿਆ ਕਿ ਪਿੰਡ ਦਾ ਵਿਕਾਸ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਰਪੰਚ ਰਾਜਿੰਦਰ ਕੌਰ ਸਮੇਤ ਸਾਰੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਪੰਚਾਇਤ 'ਆਪ' 'ਚ ਸ਼ਾਮਿਲ ਹੋਈ ਹੈ | ਉਨ੍ਹਾਂ ਕਿਹਾ ਕਿ ਦਸੂਹਾ ਹਲਕਾ ਕਾਂਗਰਸ ਮੁਕਤ ਹੋ ਰਿਹਾ ਹੈ | ਵਿਧਾਇਕ ਨੇ ਕਿਹਾ ਕਿ ਇਸ ਪਿੰਡ ਨੂੰ ਮਿਲੇਗੀ ਹੋਰ ਗਰਾਂਟ ਦਿੱਤੀ ਜਾਵੇਗੀ | ਇਸ ਮੌਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਵਿਅਕਤੀਆਂ ਦਾ ਸਨਮਾਨ ਵੀ ਕੀਤਾ | ਇਸ ਸਮੇਂ ਕੇ. ਪੀ. ਸੰਧੂ, ਬਲਦੇਵ ਸਿੰਘ ਬੁੱਧੋਬਰਕਤ, ਗੁਰਪ੍ਰੀਤ ਸਿੰਘ ਸੰਧੂ, ਸਰਦੂਲ ਸਿੰਘ ਰੰਧਾਵਾ, ਮੰਨਾ ਰੰਧਾਵਾ, ਗੁਰਪ੍ਰੀਤ ਸਿੰਘ ਵਿਰਕ, ਜਗਮੋਹਨ ਸਿੰਘ ਰੂਬੀ ਕੋਟਲੀ, ਅਮਨ ਕੋਟਲੀ, ਰਵਿੰਦਰ ਘੁੰਮਣ, ਸਰਪੰਚ ਰਜਿੰਦਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਦਵਿੰਦਰ ਕੌਰ, ਪੰਚ ਬਹਾਦਰ ਮਸੀਹ, ਪੰਚ ਗੁਰਮੀਤ ਕੌਰ ਆਦਿ ਹਾਜ਼ਰ ਸਨ |