05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 09-06-2026
ਤਲਵਾੜਾ, 8 ਜੂਨ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭੂੰਬੋਤਾੜਾ ਵਿਖੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਨ ਪੂਰੀ ਸ਼ਰਧਾ ਨਾਲ ਮਨਾਇਆ | ਸਮਾਗਮ 'ਚ ਇੰਜ. ਰਾਮ ਲਾਲ ਸੰਧੂ ਸੇਵਾਮੁਕਤ ਚੀਫ਼ ਇੰਜੀਨੀਅਰ, ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਦਸੂਹਾ, ਮੁਕੇਰੀਆਂ ਬਤੌਰ ਮੁੱਖ ਮਹਿਮਾਨ ਪਹੁੰਚੇ ਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਤਰਲੋਕ ਸਾਹੀ ਜਰਨਲ ਸਕੱਤਰ ਪੰਜਾਬ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪਹੁੰਚੇ | ਮੁੱਖ ਮਹਿਮਾਨ ਇੰਜ. ਰਾਮ ਲਾਲ ਸੰਧੂ ਨੇ ਆਪਣੇ ਸ਼ਰਧਾ ਸੁਮਨ ਭੇਟ ਕਰਦਿਆਂ ਬਾਬਾ ਜੀ ਦੇ ਜੀਵਨ ਪੜ੍ਹਾਈ, ਸੰਘਰਸ਼ ਤੇ ਪ੍ਰਾਪਤੀਆਂ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ਼ਰੀਬੀ ਅਤੇ ਅਨੇਕ ਤਰ੍ਹਾਂ ਦੀਆਂ ਰੁਕਾਵਟਾਂ ਦੇ ਬਾਵਜੂਦ ਉਹ ਆਪਣੇ ਪੱਕੇ ਇਰਾਦੇ ਦੇ ਨਾਲ ਇਸ ਮੁਕਾਮ 'ਤੇ ਪਹੁੰਚ ਗਏ | ਕੋਲੰਬੀਆ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਸਿੰਬਲ ਆਫ਼ ਨਾਲਜ ਦੀ ਉਪਾਧੀ ਨਾਲ ਨਿਵਾਜਿਆ ਗਿਆ | ਸਮਾਗਮ 'ਚ ਬੱਬੂ ਬਾਜ਼ ਵਲੋਂ ਮਿਸ਼ਨਰੀ ਗੀਤਾ ਰਾਹੀਂ ਸਰੋਤਿਆਂ ਨੂੰ ਬਾਬਾ ਜੀ ਦੇ ਜੀਵਨ ਵਾਰੇ ਚਾਨਣਾ ਪਾਇਆ | ਸਮਾਗਮ ਦੇ ਪ੍ਰਬੰਧਕਾਂ ਬੰਟੀ ਬਾਜ਼ ਅਤੇ ਉਨ੍ਹਾਂ ਦੀ ਟੀਮ ਵਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨੇਪਰੇ ਚੜ੍ਹਾਉਣ ਲਈ ਉਚਿਤ ਪ੍ਰਬੰਧ ਕੀਤੇ ਗਏ | ਸਮਾਗਮ 'ਚ ਸਮਾਜ ਸੇਵੀ ਪਹਿਲਵਾਨ ਨਿਰਮਲ ਸਿੰਘ, ਅੰਕਿਤ ਰਾਣਾ, ਐਸ. ਡੀ. ਓ. ਲਛਮਣ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਪ੍ਰੋਫੈਸਰ ਕਸ਼ਮੀਰੀ ਲਾਲ, ਡਾ. ਪ੍ਰਕਾਸ਼ ਮਾਸਟਰ, ਬੀਰਬਲ ਸਿੰਘ, ਸੰਨੀ ਰਾਮਗੜ੍ਹੀਆ, ਕਰਨੈਲ ਸਿੰਘ ਪ੍ਰਧਾਨ ਐਸ. ਸੀ. ਬੀ. ਸੀ., ਜਰਨੈਲ ਸਿੰਘ, ਕਮਲ ਕਿਸ਼ੋਰ ਸੰਧੂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ, ਮਦਨ ਲਾਲ ਚੰਡੋਲੀ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ | ਬੰਟੀ ਬਾਜ਼ ਤੇ ਬੱਬੂ ਬਾਜ਼ ਦੇ ਮਾਤਾ ਸ੍ਰੀਮਤੀ ਹਰਬੰਸ ਕੌਰ ਸੇਵਾਮੁਕਤ ਪਿ੍ੰਸੀਪਲ ਵਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਨੇਪਰੇ ਚੜ੍ਹਾਉਣ ਲਈ ਉਚਿਤ ਪ੍ਰਬੰਧ ਕੀਤੇ ਗਏ |
ਪਿਛਲੀ ਖ਼ਬਰ ਟਰਿੱਪਲ ਐੱਮ ਸਕੂਲ ਆਫ਼ ਐਕਸੀਲੈਂਸ 'ਚ 8 ਰੋਜ਼ਾ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ... ਅਗਲੀ ਖ਼ਬਰ ਪ੍ਰਕਾਸ਼ ਉਤਸਵ ਮੌਕੇ ਮੇਲੇ 'ਚ ਪਹੁੰਚੇ ਸਾਬਕਾ ਵਿਧਾਇਕ ਮਿੱਕੀ ਡੋਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।