31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਖਪਤਕਾਰਾਂ ਨੂੰ ਪੀ.ਐਨ.ਜੀ ਕੁਨੈਕਸ਼ਨ ਪ੍ਰਾਪਤ ਕਰਨ ਦੀ ਅਪੀਲ

ਅਜੀਤ ਡੈਸਕ 10-06-2026
ਹੁਸ਼ਿਆਰਪੁਰ, 9 ਜੂਨ (ਹਰਪ੍ਰੀਤ ਕੌਰ)-ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੰਟਰੋਲਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੁਜਰਾਤ ਗੈਸ ਕੰਪਨੀ ਵੱਲੋ ਪਾਈਪਲਾਈਨ (ਪੀ.ਐਨ.ਜੀ) ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ | ਉਨ੍ਹਾਂ ਨੇ ਜਿਨ੍ਹਾਂ ਖੇਤਰਾਂ ਵਿੱਚ ਪਾਈਪਲਾਈਨ ਦੀਆਂ ਲਾਈਨਾਂ ਉਪਲਬੱਧ ਹਨ, ਉੱਥੋਂ ਦੇ ਖਪਤਕਾਰਾਂ ਨੂੰ ਪੀ.ਐਨ.ਜੀ ਕੁਨੈਕਸ਼ਨ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਕਿਉਕਿ ਘਰੇਲੂ ਅਤੇ ਵਪਾਰਕ ਉਦੇਸ਼ਾਂ ਲਈ ਪਾਈਪ ਲਾਈਨ ਗੈਸ ਦੀ ਵਰਤੋਂ ਰਵਾਇਤੀ ਐਲ.ਪੀ.ਜੀ ਸਲੰਡਰਾਂ ਦੇ ਮੁਕਾਬਲੇ ਵਧੇਰੇ ਸੁਰੱਖਿਅਤ, ਸੁਵਿਧਾਜਨਕ ਅਤੇ ਵਾਤਾਵਰਣ ਅਨੁਕੂਲ ਹੈ | ਪਾਈਪਲਾਈਨ ਗੈਸ ਦੀ ਸਪਲਾਈ ਸਿੱਧੇ ਘਰਾਂ ਅਤੇ ਸੰਸਥਾਵਾਂ ਤੱਕ ਪਹੁੰਚਦੀ ਹੈ, ਜਿਸ ਨਾਲ ਸਲੰਡਰ ਬੁੱਕ ਕਰਨ ਅਤੇ ਬਦਲਣ ਦੀ ਲੋੜ ਨਹੀ ਰਹਿੰਦੀ | ਇਸ ਨਾਲ ਗੈਸ ਦੀ ਨਿਰੰਤਰ ਉਲਬਧਤਾ ਯਕੀਨੀ ਬਣਦੀ ਹੈ | ਨਵੇ ਪੀ.ਐਨ.ਜੀ ਖਪਤਕਾਰ ਗ੍ਰਾਹਕ ਕਸਟਮਰ ਕੇਅਰ ਨੰਬਰ-6359999012 'ਤੇ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਵਿਚ ਪਾਈਪਲਾਈਨਾਂ ਨਹੀ ਵਿਛਾਈਆਂ ਗਈਆ ਹਨ, ਉਨ੍ਹਾਂ ਖੇਤਰਾਂ ਦੇ ਖਪਤਕਾਰ ਵੀ ਕੁਨੈਕਸ਼ਨ ਲਈ ਅਰਜੀ ਦੇ ਸਕਦੇ ਹਨ | ਉਨ੍ਹਾਂ ਦੱਸਿਆ ਕਿ ਖੁਰਾਕ ਅਤੇ ਸਪਲਾਈ ਵਿਭਾਗ ਜ਼ਿਲ੍ਹੇ ਵਿੱਚ ਘਰੇਲੂ ਗੈਸ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਅਤੇ ਅਣਅਧਿਕਾਰਿਤ ਵਰਤੋਂ ਨੂੰ ਰੋਕਣ ਲਈ ਨਿਰੰਤਰ ਨਿਰੀਖਣ ਕਰ ਰਿਹਾ ਹੈ |
ਪਿਛਲੀ ਖ਼ਬਰ ਗੱਡੀ ਬੇਕਾਬੂ ਹੋ ਕੇ ਖੜ੍ਹੇ ਟਿੱਪਰ ਨਾਲ ਟਕਰਾਈ, ਬਜ਼ੁਰਗ ਔਰਤ ਦੀ ਮੌਤ-3 ਜ਼ਖਮੀ ਅਗਲੀ ਖ਼ਬਰ ਟਾਂਡਾ-ਗੜਦੀਵਾਲ ਸੜਕ ਦਾ ਕੰਮ ਪਿਛਲੇ ਇਕ ਸਾਲ ਤੋਂ ਲਟਕਿਆ, ਇਲਾਕਾ ਵਾਸੀਆਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।