ਨਸਰਾਲਾ, 9 ਜੂਨ (ਸਤਵੰਤ ਸਿੰਘ ਥਿਆੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜੜਾਮ ਵਿਖੇ ਪਿ੍ੰ. ਜਗਦੀਪ ਕੌਰ ਦੀ ਅਗਵਾਈ 'ਚ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਰਿਟਾ. ਅਧਿਆਪਕ ਜਸਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਜਗਦੀਪ ਕੌਰ ਨੇ ਕਿਹਾ ਕਿ ਅਧਿਆਪਕ ਜਸਵਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦੇ 19 ਸਾਲ ਇਸ ਸਕੂਲ ਵਿਚ ਜਿੱਥੇ ਬੱਚਿਆਂ ਪੜ੍ਹਾਇਆ ਉੱਥੇ ਹੀ ਇਨ੍ਹਾਂ ਦੀ ਬਦੌਲਤ ਸਕੂਲ ਨੇ ਅਹਿਮ ਪ੍ਰਾਪਤੀਆਂ ਵੀ ਹਾਸਲ ਕੀਤੀਆਂ | ਉਨ੍ਹਾਂ ਕਿਹਾ ਕਿ ਅਧਿਆਪਕ ਜਸਵਿੰਦਰ ਸਿੰਘ ਵਲੋਂ ਐਨ. ਆਰ. ਆਈ. ਵੀਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ 85 ਲੱਖ ਰੁਪਏ ਲਾ ਕੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ | ਇਸ ਮੌਕੇ ਅਧਿਆਪਕ ਜਸਵਿੰਦਰ ਸਿੰਘ ਨੇ ਪਿ੍ੰਸੀਪਲ ਜਗਦੀਪ ਕੌਰ ਤੇ ਸਮੂਹ ਸਕੂਲ ਸਟਾਫ਼ ਵਲੋਂ ਦਿੱਤੇ ਮਾਣ ਸਨਮਾਨ ਲਈ ਧੰਨਵਾਦ ਕੀਤਾ | ਇਸ ਮੌਕੇ ਨੀਲਮ ਰਾਣੀ, ਅਮਨਦੀਪ ਕੌਰ, ਗੁਰਦੀਪ ਕੌਰ, ਹਰਪ੍ਰੀਤ ਕੌਰ, ਨੀਲਮ ਗੁਪਤਾ, ਰਵਿੰਦਰ ਕੌਰ, ਮਮਤਾ ਰਾਣੀ, ਸੋਮਾ ਰਾਣੀ, ਸ਼ਵਾਨੀ ਸ਼ਰਮਾ, ਅਰਵਿੰਦਰ ਕੁਮਾਰ, ਪਵਨ ਕੁਮਾਰ, ਜਗਤਾਰ ਸਿੰਘ, ਕਸ਼ਮੀਰ ਸੰਧੂ, ਹਰਪਾਲ ਸਿੰਘ, ਧੀਰੂ ਰਾਮ, ਅਵਤਾਰ ਚੰਦ, ਸੰਦੀਪ ਕੁਮਾਰ ਆਦਿ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |
ਸੇਵਾ ਮੁਕਤ ਅਧਿਆਪਕ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ
ਅਜੀਤ ਡੈਸਕ
10-06-2026