01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬਾਬਾ ਬੂਟੀ ਸ਼ਾਹ ਦੇ ਦਰਬਾਰ 'ਤੇ 36ਵੇਂ ਸਲਾਨਾ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਮੁਕੰਮਲ - ਜਗਜੀਵਨ ਜੱਗੀ

ਅਜੀਤ ਡੈਸਕ 10-06-2026
ਟਾਂਡਾ ਉੜਮੁੜ, 9 ਜੂਨ (ਭਗਵਾਨ ਸਿੰਘ ਸੈਣੀ)- ਬਾਬਾ ਬੂਟੀ ਸ਼ਾਹ ਜੀ ਦੇ ਦਰਬਾਰ ਨਜ਼ਦੀਕ ਐੱਫ.ਸੀ.ਆਈ. ਗੋਦਾਮ ਦਸਮੇਸ਼ ਨਗਰ ਟਾਂਡਾ ਵਿਖੇ 36ਵਾਂ ਸਲਾਨਾ ਸਭਿਆਚਾਰਕ ਮੇਲਾ 11 ਜੂਨ ਨੂੰ ਕਰਵਾਇਆ ਜਾਵੇਗਾ | ਇਸ ਸਲਾਨਾ ਸਭਿਆਚਾਰਕ ਮੇਲੇ ਸੰਬੰਧੀ ਪ੍ਰੋਗਰਾਮ ਪੱਤਰ ਅਤੇ ਪੋਸਟਰ ਜਾਰੀ ਕਰਦੇ ਹੋਏ ਮੇਲਾ ਸਰਪ੍ਰਸਤ ਨੰਬਰਦਾਰ ਜਗਜੀਵਨ ਜੱਗੀ, ਪ੍ਰਧਾਨ ਜਸਵੰਤ ਪੱਪੂ ਅਤੇ ਮਨਦੀਪ ਸਿੰਘ ਬੱਬੂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | 10 ਜੂਨ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਹੋਵੇਗਾ ਜਿਸ ਵਿਚ ਨੈਣਾ ਸ਼ਰਮਾ ਨਕਲ ਪਾਰਟੀ ਜਲੰਧਰ ਵਾਲੇ ਨਕਲਾਂ ਪੇਸ਼ ਕਰਨਗੇ ਅਤੇ 11 ਤਾਰੀਖ਼ ਨੂੰ ਮੇਲੇ ਵਾਲੇ ਦਿਨ ਦਰਬਾਰ 'ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸਵੇਰ ਤੋਂ ਸ਼ਾਮ ਤੱਕ ਹੋਣ ਵਾਲੇ ਮੇਲੇ ਦੌਰਾਨ ਹਰਮਨ ਜਰਮਨ, ਬੱਲੀ ਟਾਂਡਾ, ਨੱਬਾ, ਰਾਜ ਅਹਿਆਪੁਰੀ ਆਦਿ ਕਲਾਕਾਰ ਸੂਫ਼ੀਆਨਾ ਕਲਾਮਾਂ ਅਤੇ ਸਭਿਆਚਾਰਕ ਗੀਤ ਪੇਸ਼ ਕਰਨਗੇ | ਮੇਲੇ ਵਿਚ ਧਾਰਮਿਕ ਰਾਜਨੀਤਿਕ ਅਤੇ ਸਵੈ ਸੇਵੀ ਸੰਸਥਾਵਾਂ ਦੇ ਆਗੂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ | ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਸ ਮੌਕੇ ਸਰਪ੍ਰਸਤ ਜਗਜੀਵਨ ਜੱਗੀ, ਜਸਵੰਤ ਸਿੰਘ ਪੱਪੂ, ਤਰਸੇਮ ਲਾਲ ਤੋਂ ਇਲਾਵਾ ਗਗਨਦੀਪ ਸਿੰਘ, ਸੰਦੀਪ ਸਾਗਰ, ਇੰਦਰਜੀਤ ਬੰਟੀ, ਵਿਜੇ ਨੰਗਲ, ਅਜੇ ਸਿੰਘ, ਲਵਲੀ, ਗੌਰਵ, ਮਨੀ, ਸਾਨੰੂ, ਜਗਦੀਸ਼ ਭੱਟੀ, ਵਿਨੋਦ ਭੱਟੀ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਪਵਨ ਕੁਮਾਰ ਰਾਜੂ, ਚਮਨ ਲਾਲ ਪਟਵਾਰੀ, ਗੱਗੀ, ਮੋਹਨ ਲਾਲ, ਮਾਸਟਰ ਐਨ.ਪੀ. ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਅਰੋੜਾ ਵੰਸ਼ ਸਭਾ ਨਾਲ ਜੁੜੇ 18 ਨਵੇਂ ਪਰਿਵਾਰਾਂ ਦਾ ਸਨਮਾਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਦੇ 10 ਸਾਲ ਪੂਰੇ ਹੋਣ ਮੌਕੇ ਜ਼ਿਲੇ੍ਹ 'ਚ ਜਾਗਰੂਕਤਾ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।