ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਰੋੜਾ ਵੰਸ਼ ਸਭਾ ਵਲੋਂ ਪ੍ਰਧਾਨ ਦੀਪਕ ਨਰੂਲਾ ਦੀ ਅਗਵਾਈ ਹੇਠ ਸਥਾਨਕ ਸ੍ਰੀ ਗੋਪਾਲ ਮੰਦਰ ਵਿਖੇ ਨਵੇਂ ਮੈਂਬਰਾਂ ਨੂੰ ਸਭਾ ਨਾਲ ਜੋੜਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੰਦਰ ਦੇ ਪੰਡਿਤ ਵਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ | ਅਰੋੜਾ ਵੰਸ਼ ਸਭਾ ਵਲੋਂ ਸਮਾਜ ਹਿੱਤ 'ਚ ਕੀਤੇ ਜਾ ਰਹੇ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 18 ਅਰੋੜਾ ਪਰਿਵਾਰਾਂ ਨੇ ਸਭਾ ਦੀ ਮੈਂਬਰਸ਼ਿਪ ਹਾਸਲ ਕੀਤੀ | ਇਸ ਮੌਕੇ ਸਭਾ ਦੇ ਸਰਪ੍ਰਸਤ ਸੰਜੀਵ ਅਰੋੜਾ ਨੇ ਹਾਜ਼ਰ ਪਰਿਵਾਰਾਂ ਨੂੰ ਸੰਸਥਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਸਿੱਖਿਆ, ਸਿਹਤ, ਨੇਤਰਦਾਨ, ਵਾਤਾਵਰਨ ਸੁਰੱਖਿਆ, ਨਸ਼ਾ ਮੁਕਤੀ, ਹੋਣਹਾਰ ਵਿਦਿਆਰਥੀਆਂ ਦੇ ਸਨਮਾਨ, ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਵਰਗੇ ਕਈ ਪ੍ਰੋਜੈਕਟਾਂ ਦਾ ਸਫਲਤਾਪੂਰਵਕ ਸੰਚਾਲਨ ਕਰ ਰਹੀ ਹੈ | ਇਸ ਮੌਕੇ ਪ੍ਰਧਾਨ ਦੀਪਕ ਨਰੂਲਾ ਨੇ ਸਾਰੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਰੋੜਾ ਵੰਸ਼ ਸਭਾ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਪੂਰੇ ਸਮਾਜ ਨੂੰ ਜੋੜਨ ਵਾਲਾ ਇੱਕ ਪਰਿਵਾਰ ਹੈ | ਅੰਤ 'ਚ ਸਾਰੇ ਨਵੇਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵੇਂ ਸ਼ਾਮਿਲ ਹੋਏ ਮੈਂਬਰ ਅਰਜੁਨ ਲਲਿਤ ਅਰੋੜਾ, ਮੌਂਟੀ ਲਲਿਤ ਅਰੋੜਾ, ਨੀਲਮ ਲਲਿਤ ਅਰੋੜਾ, ਦਰਸ਼ਨਾ ਲਲਿਤ ਅਰੋੜਾ, ਸੁਨੀਤਾ ਚੋਪੜਾ, ਨੀਲਮ ਖੰਨਾ, ਰੇਣੂ ਸਰੀਨ, ਰੀਮਾ, ਨੀਰੂ ਸੇਤੀਆ, ਕਾਂਤਾ ਰਾਣੀ, ਸੀਮਾ ਰਾਣੀ, ਐੱਸ. ਕੇ. ਅਰੋੜਾ, ਅੰਮਿ੍ਤ ਲਾਲ ਅਰੋੜਾ ਅਤੇ ਨਿਤੀਸ਼ ਅਰੋੜਾ ਸਮੇਤ ਵਿਜੈ ਅਰੋੜਾ, ਗੌਰਵ ਖੱਟਰ, ਜਤਿੰਦਰ ਅਰੋੜਾ, ਮਨੋਜ ਤਨੇਜਾ, ਵਿਸ਼ਾਲ ਅਰੋੜਾ, ਰਾਜੀਵ ਮਨਚੰਦਾ, ਸੂਰਜ ਅਰੋੜਾ, ਸੰਜੀਵ ਕਥੂਰੀਆ, ਪਵਨ ਅਰੋੜਾ, ਮਨੀ ਕਟਾਰੀਆ, ਆਸ਼ੀਸ਼ ਅਰੋੜਾ ਆਦਿ ਹਾਜ਼ਰ ਸਨ |