01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡੇਰਾ ਰਤਨਪੁਰੀ ਜੇਜੋਂ ਦੋਆਬਾ ਵਿਖੇ ਸੰਤ ਰਤਨ ਦਾਸ ਦੀ ਯਾਦ 'ਚ ਗੁਰਮਤਿ ਤੇ ਸੰਤ ਸਮਾਗਮ

ਅਜੀਤ ਡੈਸਕ 10-06-2026
ਮਾਹਿਲਪੁਰ, 9 ਜੂਨ (ਰਜਿੰਦਰ ਸਿੰਘ)-ਡੇਰਾ ਰਤਨਪੁਰੀ ਪਿੰਡ ਜੇਜੋਂ ਦੋਆਬਾ ਵਿਖੇ ਸੰਤ ਰਤਨ ਦਾਸ ਦੀ 43ਵੀਂ ਸਾਲਾਨਾ ਬਰਸੀ 'ਤੇ ਗੁਰਮਤਿ ਤੇ ਸੰਤ ਸਮਾਗਮ ਇਲਾਕਾ ਤੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਨੇ ਕਥਾ ਕੀਰਤਨ ਅਤੇ ਸੰਤਾਂ ਮਹਾਂਪੁਰਸ਼ਾਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਇਸ ਮੌਕੇ ਡੇਰਾ ਸੰਚਾਲਕ ਸੰਤ ਬੀਬੀ ਮੀਨਾ ਦੇਵੀ ਅਤੇ ਗੱਦੀਨਸ਼ੀਨ ਸੰਤ ਬਾਬਾ ਅਮਨਦੀਪ ਸਮੇਤ ਸੰਤ ਸਤਨਾਮ ਦਾਸ ਮਹਿਦੂਦ, ਸੰਤ ਹਰੀ ਓਮ ਮਾਹਿਲਪੁਰ, ਸੰਤ ਰਮੇਸ਼ ਦਾਸ, ਸੰਤ ਸੁਰਿੰਦਰ ਦਾਸ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਮਨਦੀਪ ਬੈਂਸ ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ, ਸੰਤ ਮਦਨ ਲਾਲ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਬਲਵੀਰ ਸਿੰਘ ਸ਼ਾਸਤਰੀ, ਸੰਤ ਦੇਸ ਰਾਜ ਫਗਵਾੜਾ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਵਰਿੰਦਰ ਸਿੰਘ ਹੈਪੀ ਬਾਬਾ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਦਿਨੇਸ਼ ਗਿਰੀ ਸਮੇਤ ਹੋਰ ਸੰਤ ਮਹਾਂਪੁਰਸ਼ ਨੇ ਸੰਤ ਰਤਨ ਦਾਸ ਦੇ ਜੀਵਨ 'ਤੇ ਚਾਨਣਾਂ ਪਾਉਂਦੇ ਹੋਏ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਐਸ.ਐਮ.ਓ ਡਾ.ਜਸਵੰਤ ਸਿੰਘ ਥਿੰਦ, ਡਾ.ਪ੍ਰਭਦਿਆਲ, ਰਾਜੇਸ਼ ਕੁਮਾਰ ਚੰਦੇਲੀ, ਸੰਦੀਪ ਕੁਮਾਰ ਚੰਦੇਲੀ, ਜਥੇਦਾਰ ਮੱਖਣ ਸਿੰਘ ਕੋਠੀ, ਰਾਮ ਆਸਰਾ, ਮਾ.ਸੁਰਿੰਦਰ ਸਿੰਘ, ਗੁਰਜੀਤ ਸਿੰਘ, ਟੋਨੀ ਚੰਦੇਲੀ, ਸੁਰਿੰਦਰ ਪਾਲ, ਅਮਰਜੀਤ ਕੁਮਾਰ, ਮਾ.ਚੰਨਣ ਰਾਮ, ਅਮਰਜੀਤ ਸਿੰਘ. ਸੁਰਜੀਤ ਕੁਮਾਰ, ਰੋਸ਼ਨ ਲਾਲ, ਹਰਮੇਸ਼ ਲਾਲ, ਰਜਨੀਸ਼ ਕੁਮਾਰ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜਸਵਿੰਦਰ ਸਿੰਘ ਜੁਗਨੂੰ ਅਕਾਲੀ ਦਲ ਹੁਸ਼ਿਆਰਪੁਰ ਵਪਾਰ ਵਿੰਗ ਦੇ ਹਲਕਾ ਇੰਚਾਰਜ ਬਣੇ ਅਗਲੀ ਖ਼ਬਰ ਅਰੋੜਾ ਵੰਸ਼ ਸਭਾ ਨਾਲ ਜੁੜੇ 18 ਨਵੇਂ ਪਰਿਵਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।