12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਤੂਫ਼ਾਨ ਨਾਲ ਡੇਅਰੀ ਫਾਰਮ 'ਚ ਪਸ਼ੂਆਂ ਲਈ ਬਣਾਇਆ ਸ਼ੈੱਡ ਡਿੱਗਿਆ

ਅਜੀਤ ਡੈਸਕ 13-06-2026
ਘੋਗਰਾ, 12 ਜੂਨ (ਆਰ. ਐੱਸ. ਸਲਾਰੀਆ)-ਬੀਤੀ ਦੇਰ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਦੇ ਨਾਲ ਡੇਅਰੀ ਫਾਰਮ 'ਚ ਪਸ਼ੂਆਂ ਲਈ ਲੋਹੇ ਦਾ ਬਣਾਇਆ ਹੋਇਆ ਸ਼ੈੱਡ ਉੱਡ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਬਾਜਵਾ ਘੋਗਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਦੇ ਨਾਲ ਉਸ ਦਾ ਡੇਅਰੀ ਫਾਰਮ 'ਚ ਪਸ਼ੂਆਂ ਲਈ ਬਣਾਇਆ ਹੋਇਆ ਸ਼ੈੱਡ ਉੱਡ ਗਿਆ ਜੋ ਕਿ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ, ਜਿਸ ਦੇ ਨਾਲ ਇਕ ਗਾਂ ਵੀ ਗੰਭੀਰ ਸੱਟ ਲੱਗੀ | ਇਸ ਤੂਫ਼ਾਨ ਕਰਕੇ ਪੀੜਤ ਦਾ ਤਕਰੀਬਨ 3-4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਪਸ਼ੂਆਂ ਲਈ ਦੁਬਾਰਾ ਸ਼ੈੱਡ ਬਣਾ ਸਕੇ | ਤੂਫ਼ਾਨ ਤੋਂ ਬਾਅਦ ਮੀਂਹ ਦੇ ਨਾਲ ਭਾਵੇਂ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਪਰ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ |
ਪਿਛਲੀ ਖ਼ਬਰ ਹੱਕ ਮੰਗਦੇ ਬੇਰੁਜ਼ਗਾਰਾਂ 'ਤੇ ਡਾਂਗਾਂ ਵਰ੍ਹਾਉਣ ਦੇ ਵਿਰੋਧ 'ਚ ਬਸਪਾ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚੰਡੀਗੜ੍ਹ ਸਮਾਰਟ ਸਿਟੀ ਫੰਡ ਹੇਰਾਫੇਰੀ ਮਾਮਲੇ 'ਚ ਸੀ.ਬੀ.ਆਈ. ਵਲੋਂ ਪਹਿਲੀ ਚਾਰਜਸ਼ੀਟ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।