11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪ੍ਰਵਾਸੀ ਭਾਰਤੀ ਸੰਤੋਖ ਸਿੰਘ ਨੇ ਡਾਕ ਵਿਭਾਗ 'ਤੇ ਲਗਾਏ ਕਿਸਾਨ ਪੱਤਰਾਂ ਦੀ ਰਕਮ ਨਾ ਦੇਣ ਦੇ ਦੋਸ਼

ਅਜੀਤ ਡੈਸਕ 13-06-2026
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਪ੍ਰਵਾਸੀ ਭਾਰਤੀ ਸੰਤੋਖ ਸਿੰਘ ਨੇ ਡਾਕ ਵਿਭਾਗ ਦੇ ਦੋਸ਼ ਲਗਾਉਂਦੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਸ਼ਾਮਚੁਰਾਸੀ ਤੇ ਹੁਸ਼ਿਆਰਪੁਰ ਡਾਕਖ਼ਾਨੇ ਦੇ ਲੰਬੇ ਸਮੇਂ ਤੋਂ ਕਾਫ਼ੀ ਚੱਕਰ ਲਗਾਉਣ ਅਤੇ ਉਨ੍ਹਾਂ ਵਲੋਂ ਮੰਗੇ ਦਸਤਾਵੇਜ਼ ਜਮਾਂ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਪਿਤਾ ਵਲੋਂ ਖਰੀਦੇ ਗਏ ਕਿਸਾਨ ਪੱਤਰਾਂ ਦੀ ਰਕਮ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਰਮਈਆਂ ਸਿੰਘ ਵਲੋਂ 1996 'ਚ 1 ਲੱਖ 40 ਹਜ਼ਾਰ ਰੁਪਏ ਦੇ ਕਿਸਾਨ ਪੱਤਰ ਖ਼ਰੀਦੇ ਗਏ ਸਨ | ਇਸ ਦੌਰਾਨ 1997 'ਚ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ | ਇਸ ਤੋਂ ਬਾਅਦ ਉਹ ਲਗਾਤਾਰ ਕਿਸਾਨ ਪੱਤਰਾਂ ਦੀ ਰਕਮ ਵਾਪਸ ਲੈਣ ਲਈ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਕਰੀਬ ਇਕ ਲੱਖ 40 ਹਜ਼ਾਰ ਰੁਪਏ ਦੀ ਰਕਮ ਸੀ, ਪਰ ਕਈ ਵਾਰ ਡਾਕਖ਼ਾਨੇ ਦੇ ਚੱਕਰ ਲਗਾਉਣ ਦੇ ਬਾਵਜੂਦ ਅਜੇ ਤੱਕ ਭੁਗਤਾਨ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸ਼ਾਮਚੁਰਾਸੀ ਤੇ ਹੁਸ਼ਿਆਰਪੁਰ ਦੇ ਡਾਕਖ਼ਾਨਾ ਵਿਭਾਗ ਵਲੋਂ ਮੰਗ ਗਏ ਜ਼ਰੂਰੀ ਦਸਤਾਵੇਜ਼ ਵੀ ਕਈ ਵਾਰ ਜਮ੍ਹਾ ਕਰਵਾਏ ਜਾ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਦੀ ਰਕਮ ਹਾਸਿਲ ਨਹੀਂ ਹੋਈ | ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਜਲਦ ਤੋਂ ਜਲਦ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ ਅਤੇ ਬਣਦੀ ਰਕਮ ਦਵਾਈ ਜਾਵੇ |
ਪਿਛਲੀ ਖ਼ਬਰ ਸਾਬਕਾ ਸਰਪੰਚ ਸਵਰਨ ਸਿੰਘ ਸ਼ਾਹਪੁਰ ਨਮਿਤ ਸ਼ਰਧਾਂਜਲੀ ਸਮਾਗਮ ਭਲਕੇ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਨੂੰ ਲੈ ਕੇ ਕਰਵਾਇਆ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।