11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੰਨਣਹਾਨਾ 'ਚ 38ਵਾਂ ਸੰਤ ਸਮਾਗਮ 16 ਨੂੰ

ਅਜੀਤ ਡੈਸਕ 13-06-2026
ਕੋਟਫ਼ਤੂਹੀ, 12 ਜੂਨ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ 117ਵੇਂ ਜਨਮ ਦਿਨ ਤੇ ਸੰਤ ਬਾਬਾ ਜਸਵੰਤ ਸਿੰਘ ਦੀ 5ਵੀਂ ਬਰਸੀ ਸੰਬੰਧੀ 38ਵਾਂ ਸੰਤ ਸਮਾਗਮ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਤੇ ਸੰਤ ਬਾਬਾ ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ 16 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੰਦੀਪ ਸੈਂਡੀ, ਗੋਲਡੀ ਰਾਣਾ, ਹਰਪ੍ਰੀਤ ਸਿੰਘ ਮਰਵਾਹਾ, ਪਰਮਜੀਤ ਸਿੰਘ ਰੱਕੜ ਆਦਿ ਨੇ ਦੱਸਿਆ ਕਿ 14 ਜੂਨ ਨੂੰ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਜਾਵੇਗੀ ਤੇ 16 ਜੂਨ ਨੂੰ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਸਮਾਗਮ ਤੇ ਧਾਰਮਿਕ ਸਮਾਗਮ 'ਚ ਬਾਬਾ ਰਜਿੰਦਰ ਸਿੰਘ ਖੰਡੁਪੁਰ, ਭਾਈ ਪ੍ਰਦੀਪ ਸਿੰਘ, ਭਾਈ ਸੁਖਦੇਵ ਸਿੰਘ ਨਡਾਲੋ, ਸੰਤ ਹਰੀ ਸਿੰਘ ਕੀਰਤਨ ਵਿਦਿਆਲਾ ਮੰਨਣਹਾਨਾ, ਨਿਰਮਲ ਭੇਖ, ਦੁਆਬਾ ਨਿਰਮਲ ਮੰਡਲ ਤੇ ਸੰਤ-ਮਹਾਂਪੁਰਸ਼, ਰਾਗੀ-ਢਾਡੀ, ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ |
ਪਿਛਲੀ ਖ਼ਬਰ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਸੌਦਾਨ ਸਿੰਘ ਨਾਲ ਰਾਜ ਕੁਮਾਰ ਰਾਣਾ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਵਣ ਵਿਭਾਗ ਵਲੋਂ ਸੀਜ਼ਨ 'ਚ 6.5 ਲੱਖ ਬੂਟੇ ਲਗਾਉਣ ਦਾ ਟੀਚਾ-ਡੀ. ਐੱਫ. ਓ. ਧਰਮਵੀਰ ਧੇਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।