27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੀਂਹ ਨਾਲ ਗਰਮੀ ਤੋਂ ਰਾਹਤ, ਝੋਨੇ ਦੀ ਲਵਾਈ ਨੇ ਫੜੀ ਤੇਜ਼ੀ

ਗੜ੍ਹਸ਼ੰਕਰ ਨੇੜਲੇ ਪਿੰਡ ਮਹਿਤਾਬਪੁਰ ਦੀ ਇਕ ਸੰਪਰਕ ਸੜਕ ਵਿਚ ਖੜ੍ਹਾ ਮੀਂਹ ਦਾ ਪਾਣੀ | (ਸੱਜੇ) ਮੀਂਹ ਤੋਂ ਬਾਅਦ ਗੜ੍ਹਸ਼ੰਕਰ ਦੇ ਨੰਗਲ ਚੌਂਕ ਨੇੜੇ ਪਾਣੀ ਖੜ੍ਹਨ ਨਾਲ ਸੜਕ ਦੀ ਬਣੀ ਤਰਸਯੋਗ ਹਾਲਤ | ਤਸਵੀਰਾਂ : ਧਾਲੀਵਾਲ <br/> 14-06-2026
ਗੜ੍ਹਸ਼ੰਕਰ, 13 ਜੂਨ (ਧਾਲੀਵਾਲ)-ਸਨਿਚਰਵਾਰ ਦੇ ਤੜਕਸਾਰ ਹਨੇਰੀ ਦੇ ਨਾਲ ਆਏ ਭਾਰੀ ਮੀਂਹ ਨਾਲ ਲੋਕਾਂ ਨੂੰ ਰਾਹਤ ਨਸੀਬ ਹੋਈ ਹੈ | ਇਲਾਕੇ 'ਚ ਜਿੱਥੇ ਤੇਜ਼ ਹਨੇਰੀ ਨੇ ਦਰੱਖਤਾਂ ਤੇ ਫਲੈਕਸ ਬੋਰਡਾਂ ਨੂੰ ਨੁਕਸਾਨ ਪਹੰੁਚਾ ਕੇ ਵੱਖ-ਵੱਖ ਸੜਕਾਂ 'ਤੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਉਥੇ ਹੀ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਬਣੀ ਹੈ | ਮੀਂਹ ਦਾ ਸਭ ਤੋਂ ਵੱਡਾ ਫ਼ਾਇਦਾ ਕਿਸਾਨਾਂ ਦੇਖਣ ਵਿਚ ਆ ਰਿਹਾ ਹੈ | ਇਲਾਕੇ 'ਚ 2-3 ਦਿਨਾਂ ਵਿਚ ਆਏ ਭਾਰੀ ਮੀਂਹ ਨੇ ਝੋਨੇ ਦੀ ਲਵਾਈ ਵਿਚ ਤੇਜ਼ੀ ਲਿਆ ਦਿੱਤੀ ਹੈ | ਮੀਂਹ ਕਾਰਨ ਬਿਜਲੀ ਦੀ ਖਪਤ ਘਟਣ ਕਰਕੇ ਬਿਜਲੀ ਸਪਲਾਈ 'ਚ ਵੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ | ਕਿਸਾਨਾਂ ਵਲੋਂ ਮੀਂਹ ਦਾ ਲਾਭ ਉਠਾਉਣ ਲਈ ਝੋਨੇ ਲਗਾਉਣ ਵਿਚ ਤੇਜ਼ੀ ਵਰਤੀ ਜਾ ਰਹੀ ਹੈ | ਮੌਸਮ ਵਿਚ ਤਬਦੀਲੀ ਹੋਣ ਨਾਲ ਝੋਨੇ ਦੀ ਲਵਾਈ ਲਈ ਲੇਬਰ ਦੀ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ | ਇਲਾਕੇ 'ਚ ਮੀਂਹ ਨਾਲ ਖਸਤਾ ਹਾਲਤ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਨਵਾਂਸ਼ਹਿਰ ਸੜਕ 'ਚ ਛੱਪੜ ਵਰਗੇ ਹਾਲਾਤ ਵੇਖਣ ਨੂੰ ਮਿਲੇ ਹਨ | ਸ਼ਹਿਰ ਦੇ ਨੰਗਲ ਚੌਕ ਦੀ ਹਾਲਤ ਵੀ ਪਾਣੀ ਖੜ੍ਹਨ ਨਾਲ ਤਰਸਯੋਗ ਬਣੀ ਹੋਈ ਹੈ | ਇਸੇ ਤਰ੍ਹਾਂ ਸਥਾਨਕ ਸ਼ਹਿਰ ਤੇ ਇਲਾਕੇ ਦੇ ਕਈ ਪਿੰਡਾਂ ਵਿਚ ਪਾਣੀ ਦੇ ਯੋਗ ਨਿਕਾਸ ਦੀ ਘਾਟ ਕਾਰਨ ਸੜਕਾਂ ਤੇ ਗਲੀਆਂ 'ਚ ਮੀਂਹ ਦਾ ਪਾਣੀ ਖੜ੍ਹ ਵੇਖਣ ਨੂੰ ਮਿਲਿਆ ਹੈ |
ਪਿਛਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ ਦੇ ਚੋਣ ਨਤੀਜਿਆਂ 'ਚ 6 'ਚ 'ਆਪ', 2 'ਤੇ ਕਾਂਗਰਸ ਤੇ 1 'ਤੇ ਆਜ਼ਾਦ ਉਮੀਦਵਾਰ ਜੇਤੂ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਲਈ ਕਣਕ ਤੇ ਰਸਦ ਲੈ ਕੇ ਪਿੰਡ ਹਵੇਲੀ ਤੋਂ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।