27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ੍ਰੀ ਹੇਮਕੁੰਟ ਸਾਹਿਬ ਲਈ ਕਣਕ ਤੇ ਰਸਦ ਲੈ ਕੇ ਪਿੰਡ ਹਵੇਲੀ ਤੋਂ ਜਥਾ ਰਵਾਨਾ

ਅਜੀਤ ਡੈਸਕ 14-06-2026
ਮਾਹਿਲਪੁਰ, 13 ਜੂਨ (ਰਜਿੰਦਰ ਸਿੰਘ)-ਗੁਰਦੁਆਰਾ ਸਿੰਘ ਸਭਾ ਤੇ ਨੌਜਵਾਨ ਸਭਾ ਹਵੇਲੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਦਰਸ਼ਨਾਂ ਲਈ ਜਥੇਦਾਰ ਜੋਗਾ ਸਿੰਘ ਹਵੇਲੀ, ਲੈਕ. ਸੁਖਦੇਵ ਸਿੰਘ ਬੈਰਮਪੁਰ ਦੀ ਅਗਵਾਈ 'ਚ ਹੁਸ਼ਿਆਰਪੁਰ ਦੇ ਇਲਾਕੇ ਤੋਂ ਵੱਡੀ ਪੱਧਰ ਤੇ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਗੁਰਦੁਆਰਿਆਂ ਨੂੰ ਕਣਕ ਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਅੱਠ ਦਿਨਾਂ ਗੁਰਧਾਮਾਂ ਦੀ ਯਾਤਰਾ ਲਈ ਜਥਾ ਰਵਾਨਾ ਹੋਇਆ | ਇਸ ਮੌਕੇ ਜਥੇਦਾਰ ਜੋਗਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾ ਤੋਂ ਇਕੱਠੀ ਕੀਤੀ 900 ਬੋਰੀਆਂ ਕਣਕ ਤੇ ਰਸਦ ਦੀਆ ਬੋਰੀਆ ਜਿਨ੍ਹਾਂ 'ਚ ਲੰਗਰਾਂ ਲਈ ਲੋੜੀਂਦਾ ਸਾਮਾਨ 5 ਟਰੱਕਾਂ 'ਚ ਲੈ ਕੇ ਗੁਰਦੁਆਰਾ ਰਿਸ਼ੀਕੇਸ ਉਤਰਾਖੰਡ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਜਾ ਰਹੀਆਂ ਹਨ | ਇਨ੍ਹਾਂ ਟਰੱਕਾਂ ਦੀ ਮੁਫ਼ਤ ਸੇਵਾ ਲਗਾਤਾਰ ਅਜੀਤ ਸਿੰਘ ਪੁਰਾਣੀ ਬੱਸੀ ਕਰ ਰਹੇ ਹਨ | ਇਸ ਮੌਕੇ ਮਾ. ਸਰਬਜੀਤ ਸਿੰਘ ਝੰਜੋਵਾਲ, ਪਰਮਿੰਦਰ ਸਿੰਘ ਮੇਘੋਵਾਲ, ਮਾ.ਗੁਰਬਖਸ਼ ਸਿੰਘ, ਲੈਕ ਸੁਖਦੇਵ ਸਿੰਘ, ਰਣਜੀਤ ਸਿੰਘ ਟਹਿਣਾ, ਹੈੱਡ ਗ੍ਰੰਥੀ ਹਰਬੰਸ ਸਿੰਘ ਗੁਰ ਸ਼ਹੀਦਾਂ, ਗਿਆਨੀ ਗੁਰਪ੍ਰੀਤ ਸਿੰਘ, ਭਾਈ ਸੁਖਵੀਰ ਸਿੰਘ, ਸੁਰਿੰਦਰ ਸਿੰਘ ਕੁਰਾਲਾ, ਬਲਵੰਤ ਸਿੰਘ ਦਰੀਆ, ਗਿਆਨੀ ਅਵਤਾਰ ਸਿੰਘ ਬੈਰਮਪੁਰ, ਜੁਝਾਰ ਸਿੰਘ ਧੂਤ ਕਲਾਂ, ਬੇਅੰਤ ਸਿੰਘ ਸੰਘਵਾਲ, ਜਗਮੋਹਨ ਸਿੰਘ, ਟਹਿਣਾ ਸਿੰਘ, ਨੰਬਰਦਾਰ ਅਮਰੀਕ ਸਿੰਘ, ਅਮਰਜੀਤ ਸਿੰਘ, ਗਿਆਨੀ ਇਕਬਾਲ ਸਿੰਘ, ਸੁਖਵੀਰ ਸਿੰਘ, ਅਜੀਤ ਸਿੰਘ ਗੋਂਦ ਪੁਰ, ਜੁਝਾਰ ਸਿੰਘ ਜੰਡਿਆਲਾ, ਬੀਰਾ ਬੱਸੀ, ਮਾ. ਸੁੱਚਾ ਸਿੰਘ ਹੱਲੂਵਾਲ, ਅਮਨਿੰਦਰ ਲੱਕੀ ਬਜਾਜ, ਸੁਨੀਲ ਸਿੰਘ, ਮਨਪ੍ਰੀਤ ਸਿੰਘ, ਕਮਲਜੀਤ ਸਿੰਘ, ਰਾਜੂ ਸਿੰਘ, ਜੱਸਾ ਸਿੰਘ ਸਮੇਤ ਇਲਾਕੇ ਦੀ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਮੀਂਹ ਨਾਲ ਗਰਮੀ ਤੋਂ ਰਾਹਤ, ਝੋਨੇ ਦੀ ਲਵਾਈ ਨੇ ਫੜੀ ਤੇਜ਼ੀ ਅਗਲੀ ਖ਼ਬਰ ਨਗਰ ਨਿਗਮ ਹੁਸ਼ਿਆਰਪੁਰ 'ਚ ਨਸ਼ਾਖੋਰੀ ਬਾਰੇ ਜਾਗਰੂਕਤਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।