29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਕਿਯੂ ਕਾਦੀਆਂ ਦੀ ਮੀਟਿੰਗ

ਅਜੀਤ ਡੈਸਕ 14-06-2026
ਬੁੱਲ੍ਹੋਵਾਲ, 13 ਜੂਨ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਦੀ ਅਗਵਾਈ 'ਚ ਅੱਡਾ ਦੁਸੜਕਾ ਵਿਖੇ ਫਤਿਹਪੁਰ ਜਠੇਰਿਆਂ ਦੇ ਸਥਾਨ 'ਤੇ ਹੋਈ | ਜਿਸ 'ਚ ਭਾਕਿਯੂ ਦੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨੀ ਨਾਲ ਅਹਿਮ ਮੁੱਦੇ ਬਿਜਲੀ ਦੀ ਸਪਲਾਈ ਸੰਬੰਧੀ, ਡੀ. ਏ. ਪੀ. ਖਾਦ, ਯੂਰੀਆ ਖਾਦ ਦੇ ਨਾਲ ਨਾਲ ਪਟਿਆਲਾ ਵਿਖੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਸ਼ਾਂਤਮਈ ਢੰਗ ਨਾਲ ਦਿੱਤੇ ਜਾ ਰਹੇ ਧਰਨੇ ਤੇ ਲਾਠੀਚਾਰਜ ਕਰਦਿਆਂ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਇਸ ਦੌਰਾਨ ਉਨ੍ਹਾਂ ਫਗਵਾੜਾ ਖੰਡ ਮਿਲ ਦੀ ਪਿਛਲੀ ਬਕਾਇਆ ਰਾਸ਼ੀ ਲੈਣ ਲਈ ਵੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ ਧਾਲੀਵਾਲ, ਮੁੱਖ ਸਲਾਹਕਾਰ ਕੁਲਬੀਰ ਸਿੰਘ ਬੈਂਸ, ਵਿੱਤ ਸਕੱਤਰ ਪਰਵਿੰਦਰ ਸਿੰਘ ਸੱਜਣ, ਮੀਤ ਪ੍ਰਧਾਨ ਤਰਲੋਕ ਸਿੰਘ ਮਨੀ, ਸਲਾਹਕਾਰ ਸਰਨਾਗਰ ਸਿੰਘ ਜੰਡਿਆਲਾ, ਸਕੱਤਰ ਹਰਦੀਪ ਸਿੰਘ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ 1, ਪਰਮਿੰਦਰ ਸਿੰਘ ਕੰਧਾਲੀ ਬਲਾਕ ਪ੍ਰਧਾਨ ਟਾਂਡਾ, ਮਾਸਟਰ ਓਮ ਸਿੰਘ ਸਟਿਆਣਾ, ਮਾਸਟਰ ਹਰਵਿੰਦਰ ਸਿੰਘ ਇਕਾਈ ਪ੍ਰਧਾਨ ਬਾਹਦ, ਮਨਦੀਪ ਸਿੰਘ ਇਕਾਈ ਪ੍ਰਧਾਨ ਜਰਬਦੀਆਲ, ਦਲਜੀਤ ਸਿੰਘ ਇਕਾਈ ਪ੍ਰਧਾਨ ਕਾਹਲਵਾਂ, ਨਰਿੰਦਰ ਸਿੰਘ ਇਕਾਈ ਪ੍ਰਧਾਨ ਕੋਟਲਾ ਨੋਧ ਸਿੰਘ, ਹਰਵਿੰਦਰ ਸਿੰਘ ਢੱਡੇ, ਹਰਵਿੰਦਰ ਸਿੰਘ ਝੋਜੜਾ, ਜਸਵੀਰ ਸਿੰਘ, ਹੈਪੀ ਫਤਿਹਪੁਰ, ਅੰਮਿ੍ਤਪਾਲ ਸਿੰਘ ਸਤੋਰ, ਅਵਤਾਰ ਸਿੰਘ ਫਤਿਹਪੁਰ, ਸੁਰਜੀਤ ਸਿੰਘ ਪੰਡੋਰੀ ਮਾਇਲ, ਕਿਰਪਾਲ ਸਿੰਘ ਧਾਲੀਵਾਲ, ਪਿ੍ਤਪਾਲ ਸਿੰਘ ਸਟਿਆਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਚੱਕ ਵਲੋਂ ਮਿਸਟਰ ਵਰਲਡ ਰਹੇ ਲਵਪ੍ਰੀਤ ਦਾ ਸਨਮਾਨ ਅਗਲੀ ਖ਼ਬਰ ਏ. ਡੀ. ਸੀ. ਵਲੋਂ ਜ਼ਿਲ੍ਹਾ ਪੱਧਰੀ ਯੋਗ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।