29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਜਥੇਦਾਰ ਚੱਕ ਵਲੋਂ ਮਿਸਟਰ ਵਰਲਡ ਰਹੇ ਲਵਪ੍ਰੀਤ ਦਾ ਸਨਮਾਨ

ਅਜੀਤ ਡੈਸਕ 14-06-2026
ਮੁਕੇਰੀਆਂ, 13 ਜੂਨ (ਰਾਮਗੜ੍ਹੀਆ)-ਚੇਅਰਮੈਨ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਰਵਿੰਦਰ ਸਿੰਘ ਚੱਕ ਮੈਂਬਰ ਐੱਸ. ਜੀ. ਪੀ. ਸੀ. ਵਲੋਂ ਮਿਸਟਰ ਵਰਲਡ ਬਾਡੀ ਬਿਲਡਿੰਗ ਵਿਚ ਅੰਤਰਰਾਸ਼ਟਰੀ ਐਵਾਰਡ ਜੇਤੂ ਲਵਪ੍ਰੀਤ ਸਿੰਘ ਦਾ ਸਨਮਾਨ ਆਪਣੇ ਗ੍ਰਹਿ ਵਿਖੇ ਕੀਤਾ ਗਿਆ | ਇਸ ਮੌਕੇ ਜਥੇਦਾਰ ਚੱਕ ਨੇ ਕਿਹਾ ਕਿ ਨੌਜਵਾਨ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਇਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਵਿੱਦਿਆ ਦੇ ਨਾਲ-ਨਾਲ ਖੇਡਾਂ ਦੇ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਡਿਜੀਟਲ ਦੁਨੀਆਂ ਤੋਂ ਬਾਹਰ ਆ ਕੇ ਗਰਾਊਾਡਾਂ ਵਿਚ ਸਮਾਂ ਬਿਤਾਉਣਾ ਚਾਹੀਦਾ ਹੈ ਤੇ ਲਵਪ੍ਰੀਤ ਵਰਗੇ ਨੌਜਵਾਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ | ਅੰਤਰਰਾਸ਼ਟਰੀ ਐਵਾਰਡ ਜੇਤੂ ਲਵਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਡਿਜੀਟਲ ਦੁਨੀਆ ਤੋਂ ਦੂਰ ਰਹਿ ਕੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਦੁਨੀਆਂ 'ਚ ਹਰ ਚੀਜ਼ ਖ਼ਰੀਦੀ ਜਾ ਸਕਦੀ ਹੈ ਪਰ ਚੰਗੀ ਸਿਹਤ, ਅਨੁਸ਼ਾਸਨ, ਸਮਰਪਣ ਅਤੇ ਮਿਹਨਤ ਨਾਲ ਹੀ ਕਮਾਈ ਜਾ ਸਕਦੀ ਹੈ | ਇਥੇ ਵਰਨਣਯੋਗ ਹੈ ਕਿ ਖੇਡਾਂ ਵਿਚ ਜਥੇਦਾਰ ਚੱਕ ਆਪਣੇ ਸਮੇਂ ਵਿਚ ਯੂਨੀਵਰਸਿਟੀ ਪੱਧਰ 'ਤੇ ਹੈਮਰ ਥਰੋਅ ਦੇ ਸੋਨ ਤਗਮਾ ਜੇਤੂ ਰਹੇ ਹਨ | ਇਸ ਤੋਂ ਇਲਾਵਾ ਬਾਕਸਿੰਗ ਤੇ ਕਬੱਡੀ 'ਚ ਵੀ ਉੱਚ ਕੋਟੀ ਦੇ ਖਿਡਾਰੀ ਰਹਿ ਚੁੱਕੇ ਹਨ | ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ, ਐੱਸ. ਸੀ. ਵਿੰਗ ਦੇ ਪ੍ਰਧਾਨ ਡਾ. ਬਹਾਦਰ ਮਾਨਸਰ, ਸੌਦਾਗਰ ਸਿੰਘ ਚਨੋਰ, ਬਿਕਰਮ ਸਿੰਘ ਅੱਲਾ ਬਖ਼ਸ਼, ਕਿ੍ਸ਼ਨਾ, ਅਰਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਹਿਰਾਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਭੰਗਾਲਾ ਤੋਂ ਮੋਜਵਾਲ ਅਤੇ ਭੰਗਾਲਾ ਤੋਂ ਪਲਾਕੀ ਨਹਿਰ ਦੇ ਸੂਏ... ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।