30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਹਨੇਰੀ ਅਤੇ ਤੂਫ਼ਾਨ ਦੇ ਚੱਲਦਿਆਂ ਸਤਿਗੁਰੂ ਰਾਈਸ ਮਿੱਲ ਦੀ ਟੀਨ ਸ਼ੈੱਡ ਤੇ ਮਸ਼ੀਨਰੀ ਨੁਕਸਾਨੀ, ਲੱਖਾਂ ਦਾ ਨੁਕਸਾਨ

ਅਜੀਤ ਡੈਸਕ 14-06-2026
ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਸਨਿਚਰਵਾਰ ਤੜਕੇ ਆਈ ਤੇਜ਼ ਹਨੇ੍ਹਰੀ ਤੇ ਮੂਸਲਾਧਾਰ ਮੀਂਹ ਦੇ ਚੱਲਦਿਆਂ ਪਿੰਡ ਖਰੜ ਰਾਵਲ ਬੱਸੀ 'ਚ ਸਥਿਤ ਸਤਿਗੁਰੂ ਰਾਈਸ ਮਿਲ ਦੀ ਕੀਮਤੀ ਮਸ਼ੀਨਰੀ 'ਤੇ ਲੱਗੀ ਟੀਨਸ਼ੈਡ ਉੱਡ ਗਈ, ਜਿਸ ਨਾਲ ਅੰਦਰ ਲੱਗੀ ਮਹਿੰਗੀ ਮਸ਼ੀਨਰੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਜਿਸ ਨਾਲ ਮਿਲ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸੰਬੰਧੀ ਮਿਲ ਮਾਲਕ ਆਸ਼ੀਸ਼ ਗੁਪਤਾ ਨੇ ਦੱਸਿਆ ਕਿ ਸਨਿਚਰਵਾਰ ਤੜਕੇ ਕਰੀਬ ਢਾਈ ਤੋਂ ਸਾਢੇ ਤਿੰਨ ਵਜੇ ਅਚਾਨਕ ਆਈ ਤੇਜ਼ ਹਨ੍ਹੇਰੀ ਤੇ ਭਾਰੀ ਮੀਂਹ ਨਾਲ ਆਏ ਤੂਫ਼ਾਨ ਨੇ ਉਨ੍ਹਾਂ ਦੀ ਮਿਲ 'ਚ ਲੱਗੀ ਮਸ਼ੀਨਰੀ 'ਤੇ ਲੱਗੀ ਵੱਡੀ ਟੀਨ ਸ਼ੈੱਡ ਉੱਡ ਗਈ, ਜਿਸ ਨਾਲ ਸ਼ੈੱਡ ਥੱਲੇ ਲੱਗੀ ਮਹਿੰਗੀ ਮਸ਼ੀਨਰੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਉਨ੍ਹਾਂ ਦੱਸਿਆ ਕਿ ਘਟਨਾ ਦੇ ਚੱਲਦਿਆਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਨ੍ਹਾਂ ਦਾ ਲਗਪਗ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ |
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲੇ੍ਹ ਦਾ ਰਿਤਿਕ ਰਾਣਾ ਭਾਰਤੀ ਫ਼ੌਜ 'ਚ ਬਣਿਆ ਲੈਫ਼ਟੀਨੈਂਟ ਅਗਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ 'ਚ 'ਆਪ' ਦੀ ਜਿੱਤ ਸਰਕਾਰ ਦੇ ਵਿਕਾਸ ਤੇ ਇਮਾਨਦਾਰ ਰਾਜਨੀਤੀ 'ਤੇ ਮੋਹਰ-ਡਾ. ਰਵਜੋਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।