24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬਾਬਾ ਸੁਖਨਾ ਭਗਤ ਦਾ ਜੋੜ ਮੇਲਾ ਕੱਲ੍ਹ

ਅਜੀਤ ਡੈਸਕ 15-06-2026

ਚੌਲਾਂਗ, 14 ਜੂਨ (ਸੁਖਦੇਵ ਸਿੰਘ)-ਤਪ ਅਸਥਾਨ ਬਾਬਾ ਸੁਖਨਾ ਭਗਤ ਜੀ ਦੇ ਸਥਾਨ 'ਤੇ ਪਿੰਡ ਦੇਹਰੀਵਾਲ ਵਿਖੇ ਸਾਲਾਨਾ ਜੋੜ ਮੇਲੇ ਸੰਬੰਧੀ ਸਮਾਗਮ 16 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪਰਮਜੀਤ ਸਿੰਘ ਪੰਮਾ, ਬੇਅੰਤ ਸਿੰਘ, ਜਗਦੀਸ਼ ਸਿੰਘ ਮਾਸਟਰ ਨੇ ਦੱਸਿਆ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ 14 ਨੂੰ ਆਰੰਭ ਹੋਣਗੇ ਜਦਕਿ 16 ਜੂਨ ਨੂੰ ਪਾਠ ਦੇ ਭੋਗ ਪਾਏ ਜਾਣਗੇ ਜਿਸ ਉਪਰੰਤ ਕੀਰਤਨੀ ਜਥੇਦਾਰ ਜਗਰੂਪ ਸਿੰਘ ਖ਼ਾਲਸਾ, ਬਲਵੰਤ ਸਿੰਘ ਟਾਂਡੇ ਵਾਲੇ, ਰਵਿੰਦਰ ਸਿੰਘ ਜੋਨੀ, ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲੇ, ਪਰਮਜੀਤ ਕੌਰ ਰਾਊਵਾਲ ਵਾਲੇ ਆਦਿ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਸਮਾਜ 'ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਸਮਾਗਮ ਠੰਢੇ-ਮਿੱਠੇ ਜਲ ਦੀ ਛਬੀਲ, ਜਦਕਿ ਅਤੁੱਟ ਲੰਗਰ ਵਰਤਾਇਆ ਜਾਵੇਗਾ |

ਪਿਛਲੀ ਖ਼ਬਰ ਚੱਬੇਵਾਲ 'ਚ ਕਰੋੜਾਂ ਦੀ ਜ਼ਮੀਨ ਝੁੱਗੀਆਂ ਹਵਾਲੇ ਅਗਲੀ ਖ਼ਬਰ ਕੈਬਨਿਟ ਮੰਤਰੀ ਰਵਜੋਤ ਸਿੰਘ ਵਲੋਂ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।