ਸਟੇਟ ਪੱਧਰੀ ਸਕੂਲ ਖੇਡ ਕਿੱਕ ਬਾਕਸਿੰਗ ਵਿਚ ਜਿੱਤਿਆ ਕਾਂਸੀ ਦਾ ਤਗਮਾ
ਦਸੂਹਾ, 10 ਨਵੰਬਰ (ਭੁੱਲਰ)-70ਵੀਆਂ ਸਟੇਟ ਪੱਧਰੀ 2026-27 ਸਕੂਲ ਖੇਡਾਂ ਖੇਡ ਕੇ ਕਿੱਕ ਬਾਕਸਿੰਗ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਖਿਡਾਰਨ ਸ਼ਿਵਾਨੀ ਨੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੇ ਸੰਬੰਧ ’ਚ ਸਕੂਲ ’ਚ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਜਿਨ੍ਹਾਂ ਬੱਚਿਆਂ ਨੇ ਸਟੇਟ ਪੱਧਰ ’ਤੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ।
ਅਜੀਤ ਡੈਸਕ
11-11-2026