ਮੁੱਖ ਮੰਤਰੀ ‘ਲੋਕ ਮਿਲਣੀ’ ਤਹਿਤ ਪਿੰਡ ਬਿਹਾਲਾ ’ਚ ਪਹੁੰਚੇ
ਚੱਬੇਵਾਲ, 16 ਜੂਨ (ਰਾਜੀਵ ਭਾਰਦਵਾਜ)-ਮੁੱਖ ਮੰਤਰੀ ਭਗਵੰਤ ਮਾਨ ‘ਲੋਕ ਮਿਲਣੀ’ ਤਹਿਤ ਹਲਕਾ ਚੱਬੇਵਾਲ ਦੇ ਪਿੰਡ ਬਿਹਾਲਾ ਵਿਖੇ ਪਹੁੰਚੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਦੱਸਿਆ । ਵਿਧਾਇਕ ਇਸ਼ਾਂਕ ਕੁਮਾਰ ਨੇ ਕਿਹਾ ਕਿ ਚੱਬੇਵਾਲ ਹਲਕੇ ਵਿਚ 350 ਕਰੋੜ ਰੁਪਏ ਨਾਲ ਹਲਕੇ ਦਾ ਵਿਕਾਸ ਕੀਤਾ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਦੇ ਖਾਤੇ ਵਿਚ ਪਹਿਲੀ ਜੁਲਾਈ ਤੋ ਪੈਸੇ ਆਉਣ ਲੱਗ ਪੈਣਗੇ। ਉਨ੍ਹਾਂ ਕਿਹਾ ਕਿ ਕਾਰਡ ਜੇਕਰ ਦੇਰ ਬਾਅਦ ਵੀ ਬਣਿਆ ਤਾਂ ਵੀ ਪੈਸੇ ਪਹਿਲੀ ਜੁਲਾਈ ਤੋਂ ਆਉਣਗੇ। ਉਨ੍ਹਾਂ ਕਿਹਾ ਕਿ ਮੈਨੂੰ ਲੋਕ ਦੁਆਵਾਂ ਦਿੰਦੇ ਹਨ ਪਰ ਅਕਾਲੀ ਅਤੇ ਕਾਂਗਰਸੀਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੇ ਹੱਥਾਂ ਦੀਆਂ ਉਂਗਲੀਆਂ ਗਿਣਨੀਆਂ ਪੈਂਦੀਆਂ ਹਨ ਕਿ ਪੂਰੀਆਂ ਹਨ ਜਾਂ ਲਾਹ ਕੇ ਲੈ ਗਏ। ਉਨ੍ਹਾਂ ਕਿਹਾ ਕਿ ਕਾਂਗਰਸੀ ਕਹੀ ਜਾਂਦੇ ਕਿ ਸਾਡੀ ਬਾਰੀ ਆ ਲੈਣ ਦੇ ਅਸੀਂ ਭਗਵੰਤ ਮਾਨ ਨੂੰ ਘੜੀਸਾਂਗੇ, ਉਨ੍ਹਾਂ ਕਿਹਾ ਕਿ ਮੈਂ ਕੋਈ ਖੰਭਾ ਜਿਹੜਾ ਮੈਨੂੰ ਘੜੀਸਣਗੇ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਸੰਬੰਧੀ ਕਾਨੂੰਨ ਸਖ਼ਤ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਿੱਜੀ ਸਕੂਲਾਂ ਦੀ ਮਨਮਾਨੀ ਬੰਦ ਕਰਵਾਈ ਹੈ। ਇਸ ਮੌਕੇ ਤੇ ਹਲਕਾ ਚੱਬੇਵਾਲ ਦੇ ਸਾਂਸਦ ਰਾਜ ਕੁਮਾਰ ਚੱਬੇਵਾਲ, ਸਰਪੰਚ ਨਵਦੀਪ ਕੌਰ ਬਡਿਆਲ, ਗੁਰਪ੍ਰੀਤ ਸਿੰਘ ਬਡਿਆਲ, ਚੇਅਰਮੈਨ ਸੰਦੀਪ ਸੈਣੀ, ਚੇਅਰਮੈਨ ਜਸਪਾਲ ਚੇਚੀ, ਜਸਵਿੰਦਰ ਸਿੰਘ, ਮਨਿੰਦਰ ਸਿੰਘ ਮਨੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਚਿਰੰਜੀ ਲਾਲ, ਧਰਮਿੰਦਰਜੀਤ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਇੰਦਰਜੀਤ ਸਿੰਘ, ਜਗਵਿੰਦਰ ਸਿੰਘ ਬਡਿਆਲ, ਅਜਮੇਰ ਸਿੰਘ ਆਦਿ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਪਿੰਡ ਬਿਹਾਲਾ ਦੇ ਇਤਿਹਾਸਕ ਧਾਰਮਿਕ ਸਥਾਨ ਬਾਬਾ ਮੈਦੋਂ ਦੀ ਪ੍ਰਬੰਧਕ ਕਮੇਟੀ ਇੰਦਰਜੀਤ ਸਿੰਘ, ਅਜਮੇਰ ਸਿੰਘ, ਮਨਜਿੰਦਰ ਸਿੰਘ, ਕਮਲਜੀਤ ਕੁਮਾਰ ਨੇ ਦੱਸਿਆ ਕਿ ਪ੍ਰੋਗਰਾਮ ਮੁਤਾਬਿਕ ਮੁੱਖ ਮੰਤਰੀ ਨੇ ਇਸ ਸਥਾਨ ਤੇ ਨਤਮਸਤਕ ਹੋਣਾ ਸੀ ਪਰ ਉਹ ਆਪਣੇ ਹੈਲੀਕਾਪਟਰ ਤੋਂ ਉੱਤਰ ਕੇ ਸਿੱਧਾ ਲੋਕ ਮਿਲਣੀ ਵਾਲੀ ਥਾਂ ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਉਕਤ ਸਥਾਨ ਤੇ ੱਦੁਪਹਿਰ ਤਿੰਨ ਵਜੇ ਤੋਂ ਉੱਥੇ ਮੁੱਖ ਮੰਤਰੀ ਸਾਹਿਬ ਦਾ ਸਨਮਾਨ ਕਰਨ ਲਈ ਇੰਤਜ਼ਾਰ ਕਰਦੀ ਰਹੀ ਪਰ ਉਹ ਨਹੀਂ ਆਏ।
ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਪਹਿਲੀ ਜੁਲਾਈ ਤੋਂ ਖਾਤਿਆਂ ’ਚ ਪੈਸੇ ਆਉਣਗੇ-ਮੁੱਖ ਮੰਤਰੀ
ਅਜੀਤ ਡੈਸਕ
17-06-2026