ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਜੈ ਬਾਬਾ ਸਿੱਧ ਗਰੀਬ ਦੇ ਸਾਲਾਨਾ ਮੇਲੇ ‘ਤੇ ਸਿੰਗੜੀਵਾਲਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਵਲੋਂ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਮੇਲੇ ਦੀ ਸਮਾਪਤੀ ਸਮੇਂ ਸੰਤ ਹਰਮਨਜੀਤ ਸਿੰਘ ਸਿੰਗੜੀਵਾਲਾ, ਸਰਪੰਚ ਹਰਜਿੰਦਰ ਸਿੰਘ, ਸਾਬਕਾ ਸਰਪੰਚ ਚਰਨ ਵਰਿੰਦਰ ਸਿੰਘ ਅਤੇ ਪਤਵੰਤੇ ਸੱਜਣਾਂ ਵਲੋਂ ਬੈਲ ਗੱਡੀਆਂ ਦੇ ਜੇਤੂ ਨੂੰ ਇਨਾਮ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪਹਿਲੇ ਨੰਬਰ ‘ਤੇ ਗੁਰਿੰਦਰ ਸਿੰਘ ਧਾਮੀ, ਬਿੱਲਾ ਸਿੰਗੜੀਵਾਲਾ, ਦਿਲਾਵਰ ਸਿੰਘ ਰਾਣੇਵਾਲ ਟੱਪਰੀਆਂ ਤਰਸੇਮ ਸਿੰਘ ਹਿਆਲਾ ਦੀ ਬੈਲ ਗੱਡੀ ਸਾਂਝੇ ਤੌਰ ‘ਤੇ ਆਈ, ਦੂਸਰੇ ਨੰਬਰ ‘ਤੇ ਸੋਨੂੰ ਹੈਪੀ ਕਾਲੀਆਂ ਤੇ ਇਰਨਵੀਰ ਮੱਲਾ ਵੇਦੀਆਂ ਦੀ ਬੈਲ ਗੱਡੀ ਆਈ, ਤੀਸਰੇ ਨੰਬਰ ਤੇ ਲੁਡਣ ਚਿਤੋ ਤੇ ਬਿੰਦਰ ਢਿੱਲੋਂ ਭੱਜਲਾਂ ਦੀ ਬੈਲ ਗੱਡੀ ਆਈ ਅਤੇ ਇਨ੍ਹਾਂ ਪਹਿਲੇ ਤਿੰਨ ਨੰਬਰਾਂ ‘ਤੇ ਆਉਣ ਵਾਲੀਆਂ ਬੈਲ ਗੱਡੀਆਂ ਦੇ ਜੇਤੂਆਂ ਨੂੰ ਇਲੈਕਟ੍ਰੋਨਿਕ ਸਕੂਟਰੀਆਂ ਇਨਾਮ ‘ਚ ਦਿੱਤੀਆਂ ਗਈਆਂ, 04 ਤੋਂ 10 ਨੰਬਰ ਤੱਕ ਆਉਣ ਵਾਲੀਆਂ ਬੈਲ ਗੱਡੀਆਂ ਦੇ ਮਾਲਕਾਂ ਨੂੰ ਫ਼ਰਿਜਾਂ, 11 ਤੋਂ 21 ਤੱਕ ਐਲ.ਈ.ਡੀ. ਇਨਾਮ ਵਿਚ ਦਿੱਤੀਆਂ ਗਈਆਂ ਤੇ ਇਸ ਸਮੇਂ ਬਾਕੀ ਸਾਰੀਆਂ ਐਂਟਰ ਹੋਈਆਂ ਬੈਲ ਗੱਡੀਆਂ ਦੇ ਮਾਲਕਾਂ ਨੂੰ ਬਲਦਾਂ ਲਈ ਝੁੱਲਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ ਨੇ ਬੈਲ ਗੱਡੀਆਂ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੀਆਂ ਰਵਾਇਤੀ ਖੇਡਾਂ ਨੂੰ ਜਿਉਂਦਾ ਰੱਖਣਾ ਸਮੇਂ ਦੀ ਲੋੜ ਹੈ, ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਆਪਣੀਆਂ ਰਵਾਇਤੀ ਖੇਡਾਂ ਨਾਲ ਜੁੜ ਕੇ ਆਪਣੇ ਵਿਰਸੇ ਨੂੰ ਜਿਉਂਦਿਆਂ ਰੱਖ ਸਕਦੀਆਂ ਹਨ। ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਹੈਦਰੋਵਾਲ, ਸਾਬਕਾ ਸਰਪੰਚ ਸੁਖਚੈਨ ਸਿੰਘ, ਪੰਚ ਬਲਵਿੰਦਰ ਸਿੰਘ ਬਿੰਦਾ, ਸਾਬਕਾ ਕੈਪਟਨ ਜਸਵੀਰ ਸਿੰਘ, ਸਤਨਾਮ ਸਿੰਘ ਬੱਬੂ, ਮਨਜਿੰਦਰ ਸਿੰਘ ਬਿੱਲਾ, ਪੰਚ ਬਲਵਿੰਦਰ ਸਿੰਘ ਧਾਮੀ, ਸਰਪੰਚ ਮਨਮੋਹਨ ਸਿੰਘ ਬਿੱਟਾ ਕੁਰੰਗਣਾ, ਲੱਖਾ ਯੂ.ਕੇ., ਹਰਵਿੰਦਰ ਸਿੰਘ ਸ਼ੇਰਾ, ਅਮਰੀਕ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸਿੰਘ ਸੈਕਟਰੀ, ਬਲਕਾਰ ਸਿੰਘ ਇਟਲੀ, ਹਰਭਜਨ ਸਿੰਘ ਫੌਜੀ, ਜਸਵਿੰਦਰ ਸਿੰਘ ਸਾਬਕਾ ਏ.ਐਸ.ਆਈ., ਜਸਵਿੰਦਰ ਸਿੰਘ ਧਾਮੀ, ਨਿਹੰਗ ਸੁਰਜਨ ਸਿੰਘ, ਮਨਵੀਰ ਸਿੰਘ, ਹਰਜਾਪ ਸਿੰਘ ਆਦਿ ਹਾਜ਼ਰ ਸਨ।
ਸਿੰਗੜੀਵਾਲਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ
ਅਜੀਤ ਡੈਸਕ
17-06-2026