29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜ਼ਿਲ੍ਹੇ ਵਿਚ ਡਰੱਗ ਸਰਵੇ ਦੀਆਂ ਸਵੈ-ਇੱਛੁਕ ਡਿਊਟੀਆਂ ਜਬਰੀ ਲਾਉਣ ਖ਼ਲਾਫ਼ ਡੀ.ਸੀ. ਨੂੰ ਭੇਜਿਆ ਮੰਗ ਪੱਤਰ

ਅਜੀਤ ਡੈਸਕ 18-06-2026

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)-ਜਨ ਗਣਨਾ ਡਿਊਟੀਆਂ ਤੋਂ ਤੁਰੰਤ ਬਾਅਦ ਅਧਿਆਪਕਾਂ ਨੂੰ ਡਰੱਗ ਸਰਵੇ ਦੀਆਂ ਡਿਊਟੀ ‘ਤੇ ਤੈਨਾਤ ਕਰਨ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ ਇਕੱਤਰ ਹੋ ਕੇ ਐੱਸ.ਡੀ.ਐੱਮ. ਗੜ੍ਹਸ਼ੰਕਰ ਦੇ ਦਫ਼ਤਰ ਸੁਪਰਡੈਂਟ ਰਾਜੇਸ਼ ਕੁਮਾਰ ਰਾਹੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਤਰਾਜ ਸਹਿਤ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਅਧਿਆਪਕ ਆਗੂਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਵਿਨੇ ਕੁਮਾਰ, ਪਵਨ ਕੁਮਾਰ, ਨਰੇਸ਼ ਕੁਮਾਰ, ਹਰਦੀਪ ਕੁਮਾਰ, ਇੰਦਰਜੀਤ ਕੌਰ ਅਤੇ ਅਨੀਤਾ ਵਸ਼ਿਸ਼ਟ ਨੇ ਕਿਹਾ ਕਿ ਜਨ ਗਣਨਾ ਵਿਚ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਪਹਿਲਾ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ ਜਨਗਣਨਾ ਦਾ ਕੰਮ ਜਲਦੀ ਨਿਬੇੜ ਦਿ� ਉਸ ਤੋਂ ਬਾਅਦ ਤੁਹਾਡੇ ਤੋਂ ਕੋਈ ਹੋਰ ਨਵੀਂ ਡਰੱਗ ਸਰਵੇ ਬਗੈਰਾ ਦੀ ਡਿਊਟੀ ਨਹੀਂ ਲਈ ਜਾਵੇਗੀ, ਪਰ ਜਨਗਣਨਾ ਦਾ ਕੰਮ ਖਤਮ ਹੁੰਦਿਆ ਸਾਰ ਸਾਰੇ ਅਧਿਆਪਕਾਂ ਨੂੰ ਡਰਗ ਸਰਵੇ ਡਿਊਟੀ ‘ਤੇ ਤਾਇਨਾਤ ਕਰ ਦਿੱਤਾ ਗਿਆ ਜਿਸਦੀ ਜਥੇਬੰਦੀ ਵਲੋਂ ਡੱਟ ਕੇ ਵਿਰੋਧ ਕੀਤਾ ਗਿਆ। ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ, ਮੰਤਰੀ, ਵਿਧਾਇਕ ਤੇ ਸਮੂਹ ਉੱਚ ਅਧਿਕਾਰੀ, ਅਫਸਰਸ਼ਾਹੀ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਯਕੀਨੀ ਬਣਾਉਣ, ਹਰ ਤਰ੍ਹਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਤੋਂ ਲਈਆਂ ਜਾਣ ਤੇ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਦਿੱਤਾ ਜਾਵੇ, ਡਰੱਗ ਅਤੇ ਸਮਾਜਿਕ ਸੈਂਸਸ ਦੀ ਡਿਊਟੀ ਇਕ ਸਵੈ ਇਛੁੱਕ ਡਿਊਟੀ ਹੈ ਨਾ ਕਿ ਜਬਰੀ ਠੋਸਣ ਵਾਲੀ, ਇਨ੍ਹਾਂ ਡਿਊਟੀਆਂ ਲਈ ਸਹਿਮਤੀ ਦੇਣ ਵਾਲੇ ਅਧਿਆਪਕਾਂ ਤੋਂ ਡਿਊਟੀਆਂ ਲਈਆਂ ਜਾਣ, ਟਰੱਗ ਸੈਂਸਸ ਅਤੇ ਹੋਰ ਡਿਊਟੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ, ਬੇਰੁਜ਼ਗਾਰ ਨੌਜਵਾਨਾਂ, ਸਵੈ ਇਛੁੱਕ ਤੌਰ ‘ਤੇ ਤਿਆਰ ਆਂਗਨਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਤੋਂ ਲਈਆਂ ਜਾਣ, ਡਰੱਕੀ ਡਿਊਟੀ ਇਕ ਸਵੈ-ਇਛੁੱਕ ਡਿਊਟੀ ਹੈ ਪ੍ਰੰਤੂ ਵੱਖ-ਵੱਖ ਤਹਿਸੀਲਾਂ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਡਰਾ ਧਮਕਾ ਕੇ ਜਬਰੀ ਸਹਿਮਤੀ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸਦਾ ਜਥੇਬੰਦੀ ਤਿੱਖਾ ਵਿਰੋਧ ਕਰਦੀ ਹੈ। ਇਸ ਮੌਕੇ ਵੱਖ-ਵੱਖ ਆਗੂ ਮਨੀਸ਼ ਰਾਣਾ, ਸੰਜੀਵ ਕੁਮਾਰ, ਸੁਭਾਸ਼ ਕੁਮਾਰ, ਪ੍ਰਵੀਨ ਕੁਮਾਰ, ਹੁਸਨ ਲਾਲ, ਸੰਦੀਪ ਸਿੰਘ, ਪ੍ਰਦੀਪ ਸਿੰਘ, ਦਵਿੰਦਰ ਸਿੰਘ, ਸੁਭਾਸ਼ ਚੰਦਰ, ਕਮਲਜੀਤ ਸਿੰਘ, ਸੰਦੀਪ ਠਾਕੁਰ, ਮੁਰਾਦ ਹੁਸੈਨ, ਪੁਸ਼ਪਿੰਦਰ ਕੌਰ, ਪੂਨਮਾ ਰਾਣੀ, ਕਵਿਤਾ ਅਗਵਾਨੀ, ਕਿਰਨ ਕੰਵਰ, ਮਮਤਾ ਰਾਣੀ, ਨਿਰਮਲ ਕੌਰ, ਜੋਤੀ ਲੂਬਾ, ਇੰਦਰਜੀਤ ਕੌਰ, ਪੂਨਮ ਰਾਣਾ, ਜਯੋਤਿਕਾ, ਮੈਡਮ ਭਰਤ ਜੋਤੀ, ਬਲਜਿੰਦਰ ਕੌਰ, ਅੰਸ਼ੂ ਰਾਣਾ, ਪਿ੍ਰਅੰਕਾ, ਊਸ਼ਾ ਰਾਣੀ, ਰਜਨੀ ਕੁਮਾਰ ਤੇ ਹੋਰ ਅਧਿਆਪਕ ਹਾਜ਼ਰ ਹੋਏ।

ਪਿਛਲੀ ਖ਼ਬਰ ਨਾ ਕਰੋ ਤੂੰ-ਤੂੰ, ਮੈਂ-ਮੈਂ ਅਗਲੀ ਖ਼ਬਰ ਕਿਸਾਨ ਕਾਰਪੋਰੇਟ ਪੱਖੀ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ- ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।