02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਏ. ਡੀ. ਸੀ. ਡਾ. ਨਿਧੀ ਕੁਮਦ ਬੰਬਾਹ ਵਲੋਂ ਸਿਟਰਸ ਅਸਟੇਟ ਭੂੰਗਾ ਦਾ ਦੌਰਾ

ਅਜੀਤ ਡੈਸਕ 30-06-2026

ਹਰਿਆਣਾ, 29 ਜੂਨ (ਹਰਮੇਲ ਸਿੰਘ ਖੱਖ)-ਸਿਟਰਸ ਅਸਟੇਟ ਭੂੰਗਾ ਦਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ, ਡਾ. ਨਿਧੀ ਕੁਮਦ ਬੰਬਾਹ ਵਲੋਂ ਇਕ ਵਿਸ਼ੇਸ਼ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਅਸਟੇਟ ਦੇ ਕੰਮਕਾਜ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਕੀਤੀ। ਸਿਟਰਸ ਅਸਟੇਟ ਵਿਖੇ ਪਹੁੰਚਣ ‘ਤੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਭੂੰਗਾ, ਡਾ. ਜਸਪਾਲ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸਿਟਰਸ ਅਸਟੇਟ ਭੂੰਗਾ (ਹਰਿਆਣਾ) ਦੀਆਂ ਪ੍ਰਾਪਤੀਆਂ, ਕਿਸਾਨਾਂ ਲਈ ਉਪਲੱਬਧ ਵਿਸ਼ੇਸ਼ ਸੇਵਾਵਾਂ ਅਤੇ ਇਲਾਕੇ ਵਿਚ ਫ਼ਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਅਹਿਮ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਵਲੋਂ ਕਿਸਾਨਾਂ ਤੇ ਪ੍ਰਬੰਧਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਕਮੇਟੀ ਮੈਂਬਰ ਪਰਮਜੀਤ ਸਿੰਘ ਕਾਲੂਬਾਹਰ ਨੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਸਿਟਰਸ ਅਸਟੇਟ ਭੂੰਗਾ ਦੇ ਨਿਰਮਾਣ ਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਆ ਰਹੇ ਤਜਰਬੇ ਅਤੇ ਅਹਿਮ ਨੁਕਤੇ ਸਾਂਝੇ ਕੀਤੇ। ਇਸ ਵਿਸ਼ੇਸ਼ ਦੌਰੇ ਮੌਕੇ ਸਿਟਰਸ ਅਸਟੇਟ ਦੇ ਸਮੂਹ ਸਟਾਫ਼ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਅਗਾਂਹਵਧੂ ਕਿਸਾਨ ਅਸ਼ੋਕ ਚੰਦਰ, ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ, ਗੁਰਕੀਰਤ ਸਿੰਘ, ਜਸਦੀਪ ਸਿੰਘ, ਕਰਨਵੀਰ ਕੌਰ ਤੋਂ ਇਲਾਵਾ ਸੁਖਦੀਪ ਸਿੰਘ, ਤੇਜਵੀਰ ਸਿੰਘ, ਬਲਜੀਤ ਸਿੰਘ ਸ਼ਾਮਿਲ ਸਨ।

ਪਿਛਲੀ ਖ਼ਬਰ ਸਤਿਗੁਰੂ ਸੰਤ ਕਬੀਰ ਦੀ ਕਲਿਆਣਕਾਰੀ ਬਾਣੀ ਨੇ ਸਭਨਾਂ ਨੂੰ ਸਦਉਪਦੇਸ਼ ਦਿੱਤਾ ਹੈ-ਸਵਾਮੀ ਚੇਤਨਾ ਨੰਦ ਭੂਰੀ ਵਾਲੇ ਅਗਲੀ ਖ਼ਬਰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਯੂ. ਐੱਸ. ਏ. ਵਲੋਂ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੂੰ 7.70 ਲੱਖ ਦੀ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।