13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੰਡੀਕਰਨ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੰਡੀ ’ਚ ਫੈਲੀ ਗੰਦਗੀ-ਧੀਮਾਨ

ਅਜੀਤ ਡੈਸਕ 01-07-2026

ਹੁਸ਼ਿਆਰਪੁਰ, 30 ਜੂਨ (ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਰਹੀਮਪੁਰ ਮੰਡੀ ਅੰਦਰ ਥਾਂ-ਥਾਂ ਫੈਲੀ ਗੰਦਗੀ ਅਤੇ ਲੱਗੇ ਗੰਦਗੀ ਦੇ ਢੇਰ ਤੇ ਸੈਨੀਟੇਸ਼ਨ ਢਾਂਚੇ ਵੱਲ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਵਲੋਂ ਧਿਆਨ ਨਾ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਵੱਛਤਾ ਸਿਰਫ ਹੱਥਾਂ ਵਿਚ ਝਾੜੂ ਫੜ ਕੇ ਫੋਟੋਆਂ ਕਰਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਧੀਮਾਨ ਨੇ ਦੱਸਿਆ ਕਿ ਜਿਹੜੀਆਂ ਮੱਖੀਆਂ ਅਤੇ ਮੱਛਰ ਗੰਦਗੀ ਦੇ ਢੇਰਾਂ ਅਤੇ ਲੋਕਾਂ ਦੇ ਮਲ ਮੂਤਰ ਉਤੇ ਬੈਠਦਾ ਹੈ, ਉਹੀ ਭੋਜਨ ਪਦਾਰਥਾਂ ਉਤੇ ਬੈਠਦਾ ਤੇ ਉਹੀ ਮਨੁੱਖ ਖਰੀਦ ਕੇ ਅਪਣੇ ਘਰਾਂ ਨੂੰ ਲਿਆਊਂਦਾ ਹੈ। ਧੀਮਾਨ ਨੇ ਕਿਹਾ ਕਿ ਇਹ ਮੰਡੀ ਕਰੋੜਾਂ ਰੁਪਇਆ ਟੈਕਸ ਦੇ ਰੂਪ ਵਿਚ ਕਿਸਾਨਾ ਤੋਂ ਸਬਜੀ ਵਿਕਰੇਤਾਵਾਂ ਅਤੇ ਆੜ੍ਹਤ ਆਦਿ ਇਕੱਠਾ ਕਰਦੀ ਹੈ ਪਰ ਇੰਝ ਲੱਗਦਾ ਹੈ ਕਿ ਸਾਰਾ ਕੁੱਝ ਭ੍ਰਿਸ਼ਟਾਚਾਰ ਦੇ ਮਗਰਮੱਛ ਦੇ ਮੂੰਹ ਵਿਚ ਜਾ ਰਿਹਾ ਹੈ। ਧੀਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਮੰਡੀ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਹੇਠ ਲਿਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੰਡੀ ਦੀਆਂ ਤਸਵੀਰਾਂ ਕੇਂਦਰ ਸਰਕਾਰ ਅਤੇ ਵਿਸ਼ਵ ਸਿਹਤ ਸੰਸਥਾ ਨੂੰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਅਧਿਕਾਰੀਆਂ ਦੇ ਅਵੇਸਲੇਪਨ ਵਿਰੁੱਧ ਲਾਮਬੰਦ ਹੋਣ।

ਪਿਛਲੀ ਖ਼ਬਰ ਓਲੰਪੀਅਨ ਗਗਨ ਅਜੀਤ ਸਿੰਘ ਨੇ ਫ਼ਿਰੋਜ਼ਪੁਰ ਦੇ ਹਾਕੀ ਖਿਡਾਰੀਆਂ ਨੂੰ ਦਿੱਤੀ ਆਧੁਨਿਕ ਜਿੰਮ ਦੀ ਸੌਗਾਤ ਅਗਲੀ ਖ਼ਬਰ ਸਿਹਤ ਸੇਵਾਵਾਂ ਨਾਲ ਜੁੜਿਆ ਹਰੇਕ ਕਰਮਚਾਰੀ ਸਿਹਤ ਸੁਰੱਖਿਆ ਦੀ ਲੜੀ ਦਾ ਅਹਿਮ ਹਿੱਸਾ-ਡਾ. ਮਨਦੀਪ ਕਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।