31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜੱਸੋਵਾਲ ਨੇ ਸਰਕਾਰ ਵਲੋਂ ‘ਸਤਲੁਜ’ ਫ਼ਿਲਮ ’ਤੇ ਲਗਾਈ ਪਾਬੰਦੀ ਦੀ ਕੀਤੀ ਨਿਖੇਧੀ

ਅਜੀਤ ਡੈਸਕ 08-07-2026

ਹੁਸ਼ਿਆਰਪੁਰ, 7 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਮੀਤ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਨੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਬਣਾਈ ਗਈ ਫ਼ਿਲਮ ‘ਸਤਲੁਜ’ ’ਤੇ ਭਾਰਤ ਸਰਕਾਰ ਵਲੋਂ ਲਗਾਈ ਗਈ ਪਾਬੰਦੀ ’ਤੇ ਸਖ਼ਤ ਇਤਰਾਜ਼ ਜਿਤਾਉਂਦੇ ਹੋਏ ਨਿਖੇਧੀ ਕਰਦਿਆਂ ਕਿਹਾ ਕਿ ਉਸ ਸਮੇਂ ਦੀਆਂ ਸੱਚੀਆਂ ਘਟਨਾਵਾਂ ਆਮ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਹਨ ਤਾਂ ਜੋ ਉਸ ਸਮੇਂ ਤਤਕਾਲੀ ਸਰਕਾਰ ਵਲੋਂ ਪੰਜਾਬ ਵਿਚ ਨੌਜਵਾਨਾਂ ’ਤੇ ਢਾਹੇ ਗਏ ਜ਼ੁਲਮ ਉਜਾਗਰ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਜ਼ੁਲਮ ਪੰਜਾਬੀਆਂ, ਸਿੱਖਾਂ, ਹਿੰਦੂ, ਮੁਸਲਮਾਨਾਂ ਤੇ ਦਲਿਤਾਂ ’ਤੇ ਢਾਹੇ ਗਏ ਸਨ ਅਤੇ ਪੀੜਤ ਲੋਕਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਕਾਨੂੰਨ ਵੀ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ 30 ਸਾਲ ਬਾਅਦ ਸਰਕਾਰੀ ਰਿਕਾਰਡ ਨੂੰ ਆਮ ਲੋਕਾਂ ਸਾਹਮਣੇ ਲਿਆਂਦਾ ਜਾ ਸਕਦਾ ਹੈ ਪਰ ਫ਼ਿਲਮ ’ਚ ਤਾਂ ਸੱਚੀਆਂ ਘਟਨਾਵਾਂ ਨੂੰ ਹੀ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ‘ਸਤਲੁਜ’ ਆਮ ਲੋਕਾਂ ਦੇ ਦੇਖਣ ਲਈ ਖ਼ੋਲ ਦੇਣੀ ਚਾਹੀਦੀ ਹੈ।

ਪਿਛਲੀ ਖ਼ਬਰ ਪਿੰਡ-ਪਿੰਡ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਜਾਵੇਗੀ - ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਇੰਜ. ੳਮਨਿੰਦਰ ਸਿੰਘ ਨੇ ਸਬ ਸਟੇਸ਼ਨ ਮਰਨਾਈਆਂ ’ਚ ਬਤੌਰ ਐੱਸ.ਡੀ.ਓ. ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।