10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਰੋਹਿਤ ਕਤਨਾ ਸ੍ਰੀ ਸ੍ਰੀ ਹਰ ਹਰ ਮਹਾਂਦੇਵ ਲੰਗਰ ਸੇਵਾ ਸਮਿਤੀ ਮੁਕੇਰੀਆਂ ਦਾ ਚੇਅਰਮੈਨ ਨਿਯੁਕਤ

ਅਜੀਤ ਡੈਸਕ 13-07-2026

ਮੁਕੇਰੀਆਂ, 12 ਜੁਲਾਈ (ਰਾਮਗੜ੍ਹੀਆ)- ਅੱਜ ਸ੍ਰੀ ਸ੍ਰੀ ਹਰ ਹਰ ਮਹਾਂਦੇਵ ਲੰਗਰ ਸੇਵਾ ਸਮਿਤੀ ਮੁਕੇਰੀਆਂ ਦੀ ਇੱਕ ਵਿਸ਼ੇਸ਼ ਬੈਠਕ ਪ੍ਰਧਾਨ ਓਂਕਾਰ ਨਾਥ ਭੱਲਾ ਦੀ ਅਗਵਾਈ ਹੇਠ ਸਮਿਤੀ ਦੇ ਦਫ਼ਤਰ ਵਿਚ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਹੋਏ। ਇਸ ਮੌਕੇ ਭੋਲੇ ਸ਼ੰਕਰ ਦੀ ਅਰਾਧਨਾ ਤੋਂ ਉਪਰੰਤ ਮੁਕੇਰੀਆਂ ਦੇ ਪ੍ਰਸਿੱਧ ਬਿਜ਼ਨਸਮੈਨ ਰੋਹਿਤ ਕਤਨਾ ਨੂੰ ਸਰਬਸੰਮਤੀ ਨਾਲ ਸਮਿਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਰੋਹਿਤ ਕਤਨਾ ਨੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਿਤੀ ਵਲੋਂ ਸ੍ਰੀ ਮਨੀ ਮਹੇਸ਼ ਯਾਤਰਾ ਦੌਰਾਨ ਕੁਰਾਂਹ ਨਜ਼ਦੀਕ ਮੈਹਲਾ ਪੁਲ ਚੰਬਾ ਹਿਮਾਚਲ ਪ੍ਰਦੇਸ਼ ਵਿਖੇ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਿਵ ਇੱਛਾ ਤੱਕ ਲਗਾਏ ਜਾਣ ਵਾਲੇ 29 ਵੇਂ ਵਿਸ਼ਾਲ ਲੰਗਰ ਲਈ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਇਸ ਵਿਸ਼ਾਲ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਲੰਗਰ ਦੇ ਨਾਲ ਨਾਲ ਬਿਹਤਰ ਠਹਿਰਾਵ, ਸਿਹਤ ਸਹੂਲਤਾਂ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਸਮਿਤੀ ਦੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਦੀ ਸ਼ੁਰੂਆਤ ਲਈ 19 ਜੁਲਾਈ ਐਤਵਾਰ ਨੂੰ ਸਵੇਰੇ 11 ਵਜੇ ਡੇਰਾ ਸ੍ਰੀ ਪਰਮ ਹੰਸ ਬਾਗ਼ ਮੰਦਿਰ ਮੁਕੇਰੀਆਂ ਵਿਖੇ ਸ਼ਿਵ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਵਨ ਯੱਗ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਦੇ ਲੋਕ ਵੱਡੀ ਗਿਣਤੀ ’ਚ ਪਹੁੰਚ ਕੇ ਹਵਨ ਯੱਗ ’ਚ ਅਹੂਤੀ ਪਾ ਕੇ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਕੁਲਵੰਤ ਰਮਾ, ਰੋਹਿਤ ਭੱਲਾ, ਗੋਲਡੀ ਮਾਨਾਂ, ਬਾਵਾ ਜੋਲੀ, ਗੁਰਦਰਸ਼ਨ, ਠਾਕੁਰ ਸੂਰਮ ਸਿੰਘ, ਅਨੂਭਵ ਸ਼ਰਮਾ, ਐਡਵੋਕੇਟ ਜਗਜੀਤ ਸਿੰਘ ਆਸ਼ੂ, ਮਦਨ ਮਦੀ, ਨਰਿੰਦਰ ਰਾਣਾ, ਵਿਕਾਸ ਕਰਨਾ, ਦਿਵਿਆਂਗ ਰਾਣਾ, ਸੁਨੀਲ ਕਾਟਲ, ਸੂਬੇਦਾਰ ਰਮੇਸ਼ ਕੁਮਾਰ, ਰੋਹਿਤ ਮੈਹਿਰਾ, ਲਵਨੀਸ਼, ਸੰਨੀ ਟਾਕ, ਪ੍ਰਦੀਪ ਟਾਕ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਮਿੰਨੀ ਬਾਈਪਾਸ ਦੁਬਾਰਾ ਖੁਲ੍ਹਵਾਉਣ ਲਈ ਸੰਤ ਸਤਨਾਮ ਸਿੰਘ ਤੇ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਦੀ ਸ਼ਲਾਘਾ ਅਗਲੀ ਖ਼ਬਰ ਝੰਡੇਰ ਪੁਲਿਸ ਵਲੋਂ ਬਲੈਰੋ ਮੈਕਸ ਗੱਡੀ ’ਚੋਂ 690 ਲੀਟਰ ਅਲਕੋਹਲ ਬਰਾਮਦ, ਚਾਲਕ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।