10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਝੰਡੇਰ ਪੁਲਿਸ ਵਲੋਂ ਬਲੈਰੋ ਮੈਕਸ ਗੱਡੀ ’ਚੋਂ 690 ਲੀਟਰ ਅਲਕੋਹਲ ਬਰਾਮਦ, ਚਾਲਕ ਫਰਾਰ

ਅਜੀਤ ਡੈਸਕ 13-07-2026

ਜਗਦੇਵ ਕਲਾਂ, 12 ਜੁਲਾਈ (ਸ਼ਰਨਜੀਤ ਸਿੰਘ ਗਿੱਲ)- ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਝੰਡੇਰ ਦੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਬਲੈਰੋ ਮੈਕਸ ਗੱਡੀ ’ਚੋਂ 690 ਲੀਟਰ ਅਲਕੋਹਲ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਫਰਾਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸ.ਐੱਚ.ਓ. ਇੰਸਪੈਕਟਰ ਅਰਜਨ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ ਵਿਚ ਗਸ਼ਤ ਕਰ ਰਹੀ ਸੀ । ਇਸ ਦੌਰਾਨ ਮੁਖਬਰ ਖਾਸ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਹਰਦੋਪੁਤਲੀ ਨੇੜੇ ਨਾਕਾਬੰਦੀ ਕੀਤੀ ਗਈ। ਨਾਕੇ ਦੌਰਾਨ ਜਦੋਂ ਬਲੈਰੋ ਮੈਕਸ ਗੱਡੀ ਨੰਬਰ ਪੀ.ਬੀ. 08 ਈ.ਕੇ. 5601 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ਚਾਲਕ ਵਾਹਨ ਨੂੰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ । ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 23 ਕੈਨ ਅਲਕੋਹਲ ਦੇ ਬਰਾਮਦ ਹੋਏ। ਹਰੇਕ ਕੈਨ ਵਿਚ ਕਰੀਬ 30 ਲੀਟਰ ਅਲਕੋਹਲ ਸੀ, ਜਿਸ ਅਨੁਸਾਰ ਕੁੱਲ 690 ਲੀਟਰ ਅਲਕੋਹਲ ਬਰਾਮਦ ਕੀਤੀ ਗਈ । ਪੁਲਿਸ ਨੇ ਅਲਕੋਹਲ ਅਤੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇੰਸਪੈਕਟਰ ਅਰਜਨ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਝੰਡੇਰ ਵਿਖੇ ਐਕਸਾਈਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ’ਤੇ ਮਾਲਕ ਅਤੇ ਫਰਾਰ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਸ਼ਰਾਬ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਪਿਛਲੀ ਖ਼ਬਰ ਰੋਹਿਤ ਕਤਨਾ ਸ੍ਰੀ ਸ੍ਰੀ ਹਰ ਹਰ ਮਹਾਂਦੇਵ ਲੰਗਰ ਸੇਵਾ ਸਮਿਤੀ ਮੁਕੇਰੀਆਂ ਦਾ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਬੀ. ਪੀ. ਟੀ. ਚੌਥੇ ਸਾਲ ’ਚ ਪਹਿਲਾ ਸਥਾਨ ਹਾਸਿਲ ਕਰ ਕਸ਼ਿਸ਼ ਮਾਹਨਾ ਬਣੀ ਗੋਲਡ ਮੈਡਲਿਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।