03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ’ਚ ਸਾਲਾਨਾ ਯੱਗ ਸਮਾਗਮ ਅੱਜ ਤੋਂ

ਅਜੀਤ ਡੈਸਕ 15-07-2026

 ਹੁਸ਼ਿਆਰਪੁਰ, 13 ਜੁਲਾਈ (ਨਰਿੰਦਰ ਸਿੰਘ ਬੱਡਲਾ)-ਮਹੰਤ ਬਾਬਾ ਹਰੀ ਸਿੰਘ ਸੇਵਾਪੰਥੀ ਦੀ 131ਵੀਂ ਅਤੇ ਮਹੰਤ ਬਾਬਾ ਭਗਤ ਸਿੰਘ ਸੇਵਾਪੰਥੀ ਦੀ 119ਵੀਂ ਯਾਦ ’ਚ ਸਾਲਾਨਾ ਯੱਗ ਸਮਾਗਮ ਗੁਰਦੁਆਰਾ ਡੇਰਾ ਹਰੀ ਭਗਤਪੁਰਾ (ਮਿੱਠਾ ਟਿਵਾਣਾ) ਮਾਡਲ ਟਾਊਨ ਹੁਸ਼ਿਆਰਪੁਰ ਵਿਖੇ 14 ਤੋਂ 16 ਜੁਲਾਈ ਤੱਕ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਪ੍ਰਿਤਪਾਲ ਸਿੰਘ ਸੇਵਾਪੰਥੀ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਮਹੰਤ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 16 ਜੁਲਾਈ ਦਿਨ ਵੀਰਵਾਰ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਯੱਗ ਸਮਾਗਮ ’ਚ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲੇ, ਬਾਬਾ ਜੋਗਾ ਸਿੰਘ ਰਾਮੂ ਥਿਆੜਾ ਵਾਲੇ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਰਾਇ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਕੁਲਦੀਪ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਤਰਨਦੀਪ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਮੋਹਿਤ ਸਿੰਘ, ਸੰਤ ਬਹਾਦਰ ਸਿੰਘ ਕਥਾਵਾਚਕ, ਭਾਈ ਜਰਨੈਲ ਸਿੰਘ ਊਨਾ ਸਾਹਿਬ ਵਾਲੇ, ਗੁਰਮਤਿ ਸੰਗੀਤ ਵਿਦਿਆਲਿਆ ਦੇ ਬੱਚੇ ਤੇ ਹੋਰ ਪੰਥ ਪ੍ਰਸਿੱਧ ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਸਾਲਾਨਾ ਯੱਗ ਸਮਾਗਮ ’ਚ ਸਮੂਹ ਸੇਵਾਪੰਥੀ ਮਹਾਂਪੁਰਸ਼, ਉਦਾਸੀ ਨਿਰਮਲੇ ਮਹਾਂਪੁਰਸ਼ ਵੀ ਸੰਗਤਾਂ ਦੇ ਸਨਮੁੱਖ ਹੋਣਗੇ।

ਪਿਛਲੀ ਖ਼ਬਰ 61ਵੀਂ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ’ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਆਪ੍ਰੇਸ਼ਨ ਪ੍ਰਹਾਰ 3.0 ਤਹਿਤ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ- ਸੰਦੀਪ ਮਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।