02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਡਿਜੀਟਲ ਯੁੱਗ ਵਿਚ ਵੀ ਪੋਸਟ ਆਫ਼ਿਸ ਨੇ ਆਪਣੀਆਂ ਸੇਵਾਵਾਂ ਸਦਕਾ ਲੋਕਾਂ ਨਾਲ ਭਰੋਸੇਯੋਗ ਰਿਸ਼ਤਾ ਕਾਇਮ ਰੱਖਿਆ- ਗੁਰਦੇਵ ਸਿੰਘ ਇੰਸਪੈਕਟਰ

ਅਜੀਤ ਡੈਸਕ 15-07-2026

ਗੜ੍ਹਸ਼ੰਕਰ, 14 ਜੁਲਾਈ (ਧਾਲੀਵਾਲ)- ਡਿਜੀਟਲ ਯੁੱਗ ਵਿਚ ਵੀ ਪੋਸਟ ਆਫ਼ਿਸ ਨੇ ਆਪਣੀਆਂ ਸੇਵਾਵਾਂ ਸਦਕਾ ਲੋਕਾਂ ਨਾਲ ਭਰੋਸੇਯੋਗ ਰਿਸ਼ਤਾ ਕਾਇਮ ਰੱਖਦੇ ਹੋਏ ਦੇਸ਼ ਦੇ ਹਰ ਕੋਨੇ ਤੱਕ ਆਪਣੀਆਂ ਸੇਵਾਵਾਂ ਪਹੁੰਚਾਈਆਂ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਪੋਸਟ ਆਫ਼ਿਸ ਵਿਚ ਆਮ ਚਿੱਠੀਆਂ, ਰਜਿਸਟਰਡ ਪੱਤਰ, ਪਾਰਸਲ ਅਤੇ ਹੋਰ ਕਈ ਡਾਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਗੁਰਦੇਵ ਸਿੰਘ ਇੰਸਪੈਕਟਰ ਪੋਸਟ ਆਫ਼ਿਸਿਜ਼ ਮੁੱਖ ਡਾਕਘਰ ਗੜ੍ਹਸ਼ੰਕਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੇ ਮਹੱਤਵਪੂਰਨ ਦਸਤਾਵੇਜ਼, ਸਰਕਾਰੀ ਜਾਂ ਨਿੱਜੀ ਪੱਤਰ, ਵਪਾਰਕ ਸਮਗਰੀ ਅਤੇ ਹੋਰ ਜ਼ਰੂਰੀ ਵਸਤੂਆਂ ਦੇਸ਼ ਦੇ ਕਿਸੇ ਵੀ ਹਿੱਸੇ ਜਾਂ ਵਿਦੇਸ਼ ਭੱਜਣ ਲਈ ਸਾਡੇ ਨੇੜਲੇ ਪੋਸਟ ਆਫ਼ਿਸ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰੱਖੜੀਆਂ, ਤੋਹਫ਼ੇ ਅਤੇ ਹੋਰ ਸਮਾਨ ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਪਿਆਰਿਆਂ ਤੱਕ ਪਹੁੰਚਾਉਣ ਲਈ ਪੋਸਟ ਆਫ਼ਿਸ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਦੇ ਸਬੰਧ ਵਿਚ ਵਿਭਾਗ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨਜ਼ਦੀਕੀ ਪੋਸਟ ਆਫ਼ਿਸ ਵਿਚ ਜਾ ਕੇ ਉਪਲਬਧ ਡਾਕ ਸੇਵਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਪੋਸਟ ਆਫ਼ਿਸ ਸਿਰਫ਼ ਚਿੱਠੀਆਂ ਭੇਜਣ ਦਾ ਸਾਧਨ ਨਹੀਂ, ਬਲਕਿ ਲੋਕਾਂ ਨੂੰ ਜੋੜਨ ਵਾਲਾ ਇਕ ਭਰੋਸੇਯੋਗ ਮਾਧਿਅਮ ਹੈ। ਇਸ ਮੌਕੇ ਮੇਲ ਓਵਰਸੀਜ਼ ਸੁਰਿੰਦਰ ਸਿੰਘ, ਤਜਿੰਦਰ ਸਿੰਘ, ਮਾਰਕੀਟਿੰਗ ਐਗਜ਼ੀਕਿਊਟਿਵ ਸ਼ਮਿੰਦਰ ਕੁਮਾਰ, ਆਫ਼ਿਸ ਅਸਿਸਟੈਂਟ ਨਾਨਕ ਸਿੰਘ ਆਦਿ ਹਾਜ਼ਰ ਹੋਏ।

ਪਿਛਲੀ ਖ਼ਬਰ ਸਮਰਜੀਤ ਸਿੰਘ ਨੇ ਪੀ.ਐਮ. ਸ੍ਰੀ ਸਰਕਾਰੀ ਸਕੂਲ ਤਲਵਾੜਾ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਅਹੁਦਾ ਸੰਭਾਲਿਆ ਅਗਲੀ ਖ਼ਬਰ ਸ੍ਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।