ਭੰਗਾਲਾ, 16 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਰਾਸ਼ਟਰੀ ਰਾਜ ਮਾਰਗ ਜਲੰਧਰ-ਪਠਾਨਕੋਟ ’ਤੇ ਸਥਿਤ ਕਸਬਾ ਭੰਗਾਲਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਡਿਵਾਈਡਰ ਦੀ ਕੰਧ ਨਾ ਹੋਣ ਕਾਰਨ ਨੈਸ਼ਨਲ ਹਾਈਵੇ ’ਤੇ ਆ ਰਹੇ ਟਰੱਕ ਨੂੰ ਸੜਕ ਦੀ ਸਮਝ ਨਾ ਆਉਣ ਕਾਰਨ ਟਰੱਕ ਸੜਕ ਤੋਂ ਡਿਵਾਈਡਰ ਦੀ ਸਾਈਡ ਪਲਟ ਗਿਆ ਜਿਸ ਦੇ ਕਾਰਨ ਟਰੱਕ ਦੇ ਹੇਠਾਂ ਇੱਕ ਕਾਰ ਥੱਲੇ ਆ ਕੇ ਨੁਕਸਾਨੀ ਗਈ। ਜ਼ਿਕਰਯੋਗ ਹੈ ਕਿ ਕਾਰ ਸਵਾਰ ਉਸ ਸਮੇਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੲੇ ਹੋਏ ਸਨ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਟਰੱਕ ਨੰਬਰ ਪੀ.ਬੀ. 10 ਐੱਚ.ਯੂ. 9299 ਜੋ ਕਿ ਮੁਕੇਰੀਆਂ ਦੀ ਸਾਈਡ ਤੋਂ ਆ ਰਿਹਾ ਸੀ ਅਤੇ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਉਹ ਜਿਵੇਂ ਹੀ ਭੰਗਾਲਾ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਨੂੰ ਨੈਸ਼ਨਲ ਹਾਈਵੇ ਵਾਲੀ ਸੜਕ ਦੀ ਸਮਝ ਨਾ ਆਉਣ ਕਾਰਨ ਮੇਨ ਸੜਕ ਤੋਂ ਟਰੱਕ ਸਰਵਿਸ ਲਾਈਨ ’ਤੇ ਪਲਟ ਗਿਆ। ਟਰੱਕ ਪਲਟਣ ਨਾਲ ਇਕ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਦੇ ਸਾਹਮਣੇ ਸਰਵਿਸ ਲਾਈਨ ਚੱਲਦੀ ਹੈ ਅਤੇ ਉਸ ਦੇ ਨਾਲ ਨੈਸ਼ਨਲ ਹਾਈਵੇ ਦੀ ਸੜਕ ਗੁਜ਼ਰਦੀ ਹੈ। ਸਰਵਿਸ ਲਾਈਨ ਨਾ ਹੋਣ ਕਾਰਨ ਸੜਕ ਦੀ ਚਿੱਟੀ ਪੱਟੀ ਸੜਕ ਦੇ ਨਾਲ-ਨਾਲ ਪਿੱਛੋਂ ਚੱਲਦੀ ਆਉਂਦੀ ਹੈ ਅਤੇ ਜਦੋਂ ਉਹ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਆਉਂਦੀ ਹੈ ਤਾਂ ਉੱਥੇ ਅੱਗੇ ਸਰਵਿਸ ਲਾਇਨ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਹੀ ਇਕ ਡਿਵਾਈਡਰ ਦੀ ਕੰਧ ਹੈ ਜੋ ਕਿ ਨਾ ਮਾਤਰ ਬਣੀ ਹੋਈ ਹੈ। ਡਿਵਾਈਡਰ ਦੀ ਕੰਧ ਨਾ ਬਣਨ ਕਾਰਨ ਬੀਤੇ ਕਈ ਸਾਲਾਂ ਤੋਂ ਬਹੁਤ ਜ਼ਿਆਦਾ ਦੁਰਘਟਨਾਵਾਂ ਹੋ ਚੁੱਕੀਆਂ ਹਨ ਤੇ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੀਆਂ ਹਨ। ਇਸ ਮੌਕੇ ਰਾਹਗੀਰਾਂ ਤੇ ਲੋਕਾਂ ਦਾ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਡਿਵਾਈਡਰ ਦੀ ਕੰਧ ਜੋ ਬਣਾਈ ਜਾਵੇ ਤਾਂ ਜੋ ਨੈਸ਼ਨਲ ਹਾਈਵੇ ’ਤੇ ਚੱਲ ਰਹੇ ਰਾਹਗੀਰਾਂ ਨੂੰ ਪਤਾ ਲੱਗ ਜਾਵੇ ਅਤੇ ਕੋਈ ਨੁਕਸਾਨ ਨਾ ਹੋ ਸਕੇ।