03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਾਦਲ ਸਰਕਾਰ ਦੇ ਰਾਜ ’ਚ ਹੀ ਹੋਇਆ ਸੂਬੇ ’ਚ ਨਹਿਰਾਂ ਦਾ ਨਿਰਮਾਣ- ਭੁੱਲੇਵਾਲ ਰਾਠਾਂ

ਅਜੀਤ ਡੈਸਕ 17-07-2026
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)- ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸੂਬੇ ‘ਚ ਨਹਿਰਾਂ ਦੇ ਨਿਰਮਾਣ ‘ਤੇ ਮਾਮਲੇ ‘ਚ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ । ਭੁੱਲੇਵਾਲ ਰਾਠਾਂ ਨੇ ਕਿਹਾ ਕਿ ਪੰਜਾਬ ਵਿਚ ਨਹਿਰਾਂ ਦਾ ਨਿਰਮਾਣ ਸਿਰਫ਼ ਤੇ ਸਿਰਫ਼ ਬਾਦਲ ਸਰਕਾਰ ਦੇ ਰਾਜ ‘ਚ ਹੋਇਆ। ਇੱਥੋਂ ਤੱਕ ਕਿ ਪੁਰਾਣੀਆਂ ਨਹਿਰਾਂ ਨੂੰ ਵੀ ਕੰਕਰੀਟ ਨਾਲ ਪੱਕਿਆਂ ਕਰਕੇ ਆਖ਼ਰੀ ਨੱਕੇ ਤੱਕ ਪਾਣੀ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਫੋਕੀ ਸ਼ੁਹਰਤ ਲਈ ਕੁਫ਼ਰ ਤੋਲ ਰਹੇ ਹਨ। ਰਾਠਾਂ ਨੇ ਕਿਹਾ ਕਿ ਕੰਢੀ ਨਹਿਰ ਦਾ ਨਿਰਮਾਣ ਬਾਦਲ ਸਰਕਾਰ ਦੌਰਾਨ ਹੋਇਆ ਤੇ ਨਹਿਰ ਆਖ਼ਰੀ ਨੱਕੇ ਤੱਕ ਚਾਲੂ ਕਰਕੇ ਛੱਡੀ ਗਈ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਪਹਿਲਾ ਤੋਂ ਹੋ ਚੁੱਕੇ ਕੰਮਾਂ ਦੀ ਲੇਪਾ-ਪੋਚੀ ਕਰਕੇ ਵਿਕਾਸ ਕਰਵਾਉਣ ਦਾ ਢੋਂਗ ਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਤੋਂ ਬਣੀਆਂ ਨਹਿਰਾਂ ਦਾ ਸਿਹਰਾ ਹਾਸਿਲ ਕਰਨ ਦਾ ਯਤਨ ਕਰ ਰਹੇ ਮੁੱਖ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਵਿਚ ਨਵੀਂ ਨਹਿਰ ਕਿਹੜੀ ਬਣੀ ਹੈ। ਉਨ੍ਹਾਂ ਕਿਹਾ ਕਿ ਝੂਠ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ।
ਪਿਛਲੀ ਖ਼ਬਰ ਅਧਿਆਪਕਾਂ ਲਈ ਲਾਜ਼ਮੀ ਕੀਤੇ ਟੈੱਟ ਦੀ ਸ਼ਰਤ ਤੋਂ ਛੋਟ ਦੇਣ ਲਈ ਆਰ.ਟੀ.ਈ. ਐਕਟ ਵਿਚ ਸੋਧ ਕਰਨ ਦੀ ਮੰਗ ਅਗਲੀ ਖ਼ਬਰ ਦਸੂਹਾ-ਸੰਸਾਰਪੁਰ ਰੋਡ ਦੇ ਪਿੰਡਾਂ ਵਿਚ ਤਰਲੋਕ ਸਿੰਘ ਸਾਹੀ ਦਾ ਡੋਰ-ਟੂ-ਡੋਰ ਜਨ ਸੰਪਰਕ ਲੋਕਾਂ ਵਲੋਂ ਮਿਲ ਰਿਹਾ ਭਰਵਾਂ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।