03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵਿਧਾਇਕ ਐਡਵੋਕੇਟ ਘੁੰਮਣ ਵਲੋਂ ਖੇਡ ਪਾਰਕ ਦਾ ਉਦਘਾਟਨ

ਅਜੀਤ ਡੈਸਕ 17-07-2026
ਦਸੂਹਾ, 16 ਜੁਲਾਈ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਖੇਡ ਪਾਰਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਦੌਰਾਨ ਦਸੂਹਾ ਹਲਕੇ ਦਾ 19ਵਾਂ ਖੇਡ ਪਾਰਕ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡ ਪਾਰਕ ਪਿੰਡ ਵਾਸੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਨੌਜਵਾਨਾਂ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਦਸੂਹਾ ਅੰਦਰ ਕੁੱਲ 60 ਦੇ ਕਰੀਬ ਖੇਡ ਪਾਰਕ ਬਣਾਏ ਜਾ ਰਹੇ ਹਨ। ਇਸ ਸਮੇਂ ਚੇਅਰਮੈਨ ਕੇ.ਪੀ. ਸੰਧੂ, ਗੁਰਪ੍ਰੀਤ ਸਿੰਘ ਲਵਲੀ, ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਰਮਜੀਤ ਕੌਰ ਸੰਮਤੀ ਮੈਂਬਰ, ਬਲਬੀਰ ਕੌਰ, ਸੰਤ ਪ੍ਰੇਮ ਦਾਸ, ਸੰਮਤੀ ਮੈਂਬਰ ਰਾਜਵੰਤ ਕੌਰ, ਨਿਰਮਲ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਪ੍ਰਗਟ ਸਿੰਘ, ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਊਸ਼ਾ ਦੇਵੀ ਸੰਮਤੀ ਮੈਂਬਰ, ਜਸਵੀਰ ਸਿੰਘ, ਭੁਪਿੰਦਰ ਸਿੰਘ ਪੰਧੇਰ, ਯੂਥ ਆਗੂ ਸਤਵੀਰ ਸਿੰਘ, ਗੁਰਮੁਖ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਜਦੋਂ ਪਸ਼ੂ ਚੋਰੀ ਕਰਨ ਆਇਆਂ ਨੂੰ ਖਾਲੀ ਹੱਥ ਭੱਜਣਾ ਪਿਆ... ਅਗਲੀ ਖ਼ਬਰ ਲੋਕ ਮਿਲਣੀਆਂ ਨੂੰ ਪਿੰਡਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ - ਪ੍ਰੋਫੈਸਰ ਮੁਲਤਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।