09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਤਲਵਾੜਾ ’ਚ ਕੱਲ੍ਹ ‘ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ’ਚ ਕੈਲਾਸ਼ ਖੇਰ ਕਰਨਗੇ ਸੂਫ਼ੀਆਨਾ ਪੇਸ਼ਕਾਰੀ

ਅਜੀਤ ਡੈਸਕ 18-07-2026
ਤਲਵਾੜਾ, 17 ਜੁਲਾਈ (ਐਚ.ਐਸ.ਮਿੱਠੂ)- ਤਲਵਾੜਾ ਦੇ ਬੀ.ਬੀ.ਐਮ.ਬੀ. ਨਰਸਰੀ ਗਰਾਊਂਡ ਵਿਖੇ ਐਤਵਾਰ 19 ਜੁਲਾਈ ਨੂੰ ਕਰਵਾਏ ਜਾ ਰਹੇ ਵਿਸ਼ਾਲ ਧਾਰਮਿਕ ਸਮਾਗਮ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਨੂੰ ਲੈ ਕੇ ਤਿਆਰੀਆਂ ਅੰਤਿਮ ਪੜਾਅ ਵਿੱਚ ਪਹੁੰਚ ਗਈਆਂ ਹਨ। ਸਮਾਗਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਸੂਫ਼ੀ ਗਾਇਕ ਅਤੇ ਪਦਮ ਸ਼੍ਰੀ ਸਨਮਾਨਿਤ ਕੈਲਾਸ਼ ਖੇਰ ਅਤੇ ਉਨ੍ਹਾਂ ਦਾ ਕੈਲਾਸਾ ਬੈਂਡ ਹੋਵੇਗਾ, ਜੋ ਸ਼ਿਵ ਭਜਨਾਂ ਅਤੇ ਸੂਫ਼ੀਆਨਾ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਰੂਹਾਨੀ ਸੰਗੀਤ ਦਾ ਅਨੋਖਾ ਅਨੁਭਵ ਕਰਵਾਉਣਗੇ। ਸਮਾਗਮ ਨੂੰ ਲੈ ਕੇ ਨਰਸਰੀ ਗਰਾਊਂਡ ਵਿੱਚ ਵਿਸ਼ਾਲ ਸਟੇਜ, ਉੱਚ ਪੱਧਰੀ ਸਾਊਂਡ ਸਿਸਟਮ, ਆਕਰਸ਼ਕ ਲਾਈਟਿੰਗ, ਬੈਠਣ ਦੀਆਂ ਵਿਸ਼ੇਸ਼ ਵਿਵਸਥਾਵਾਂ ਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਸੁਰੱਖਿਆ, ਟਰੈਫਿਕ ਨਿਯੰਤਰਣ, ਪਾਰਕਿੰਗ ਤੇ ਐਮਰਜੈਂਸੀ ਸੇਵਾਵਾਂ ਲਈ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਸਥਾਨਕ ਲੋਕਾਂ ਵਿਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ ਇਲਾਕੇ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਸੰਗੀਤ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ। ਸਮਾਗਮ ਸ਼ਾਮ 6:30 ਵਜੇ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ 50 ਸਾਲਾ ਅਵਤਾਰ ਸਿੰਘ ਨੇ ਟੋਰਾਂਟੋ ’ਚ ਚਮਕਾਇਆ ਦੇਸ਼ ਦਾ ਨਾਂਅ ਪੰਜਾਬ ਸਰਕਾਰ ਨੇ ਸਪੋਰਟਸ ਵੈੱਲਫੇਅਰ ਦਾ... ਅਗਲੀ ਖ਼ਬਰ ਡਘਾਮ ਤੇ ਹੋਰ ਪਿੰਡਾਂ ਦੇ ਕਿਸਾਨ ਨਿਰੰਤਰ ਬਿਜਲੀ ਸਪਲਾਈ ਨਾ ਆਉਣ ਤੋਂ ਪ੍ਰੇਸ਼ਾਨ, ਮੋਇਲਾ ਫੀਡਰ ਅਧੀਨ ਆਉਂਦੇ ਪਿੰਡਾਂ ਦਾ ਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।