15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੀ.ਪੀ.ਐਮ. ਅਤੇ ਸੀਟੂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਅਜੀਤ ਡੈਸਕ 22-07-2026

ਮਾਹਿਲਪੁਰ, 21 ਜੁਲਾਈ (ਰਜਿੰਦਰ ਸਿੰਘ) ਅੱਜ ਮਾਹਿਲਪੁਰ ਵਿਖੇ ਪੁਲਿਸ ਥਾਣਾ ਮੋਹਰੇ ਸੀ.ਪੀ.ਐਮ ਅਤੇ ਸੀਟੂ ਦੇ ਸੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਮਹਿੰਦਰ ਕੁਮਾਰ ਬੱਡੋਆਣ, ਗੁਰਬਖ਼ਸ਼ ਕੌਰ, ਨੀਲਮ ਬੱਡੋਆਣઠਨੇ ਕਿਹਾ ਕਿ ਜਿਸ ਤਰਾਂ ਸੋਨਮ ਬਾਗ ਚੁਕ ਨੂੰ ਜੋ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅਨਸ਼ਨ ਤੇ ਬੈਠਾ ਸੀ ਉਸ ਨੂੰ ਕਿਵੇਂ ਪੁਲਿਸ ਬਲਾਂ ਵਲੋਂ ਧੱਕੇ ਨਾਲ ਚੁੱਕ ਕੇ ਲਿਜਾਇਆ ਗਿਆ ਦੀ ਨਿਖੇਧੀ ਕੀਤੀ ਸਿਖਿਆ ਮੰਤਰੀ ਨੂੰ ਵਜ਼ਾਰਤ ਵਿਚੋਂ ਕੱਢਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਵਿਦਿਆਰਥੀਆਂ ਦੇ ਪੇਪਰ ਲੀਕ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਦੇ ਆਉਣ ਤੋਂ ਬਾਅਦ ਦੇਸ਼ ਵਿਚ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਘਪਲਿਆਂ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ਸਰਕਾਰ ਦੀ ਨਾਕਾਮੀ ਅਤੇ ਲਾਪ੍ਰਵਾਹੀ ਕਾਰਨ ਕਰੋੜਾਂ ਨੌਜਵਾਨਾਂ ਦਾ ਸਰਕਾਰੀ ਭਰਤੀ ਪ੍ਰਣਾਲੀ ਅਤੇ ਪ੍ਰੀਖਿਆਵਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਆਗੂਆਂ ਨੇ ਅੱਗੇ ਕਿਹਾ ਕੀ ਇਹਨਾਂ ਘਪਲਿਆਂ ਦੀ ਨੈਤਿਕ ਅਤੇ ਰਾਜਨੀਤਕ ਜ਼ਿੰਮੇਵਾਰੀ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਬਣਦੀ ਹੈ। ਇਸ ਮੌਕੇ ਮੱਖਣ ਸਿੰਘ ਕੋਠੀ, ਜਗਮੋਹਨ ਕੌਰ, ਕਸ਼ਮੀਰ ਕੌਰ, ਪ੍ਰਮੋਦ ਕੁਮਾਰ ,ਹਰਪਾਲ ਸਿੰਘ, ਹਰਮੇਸ਼ ਲਾਲ ਜੱਗਾ, ਕਮਲੇਸ਼ ਰਾਣੀ, ਧਰਮਿੰਦਰ ਸਿੰਘ ਵੀ ਹਾਜ਼ਰ ਸਨ।

ਪਿਛਲੀ ਖ਼ਬਰ 2027 ਦੀਆਂ ਚੋਣਾਂ ਲਈ ਭਾਜਪਾ ਨੇ ਕੱਸੀ ਕਮਰ, ਕੇਂਦਰ ਦੀਆਂ ਵਿਕਾਸ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਅਗਲੀ ਖ਼ਬਰ ਕੂੜੇ ਕਰਕਟ ਦੇ ਲੱਗੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।