10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦੋ ਮਹੀਨੇ ਪਹਿਲਾਂ ਬਣੀ ਸੜਕ ਥਾਂ-ਥਾਂ ਤੋਂ ਟੁੱਟਣ ਲੱਗੀ

ਅਜੀਤ ਡੈਸਕ 23-07-2026
ਬੀਣੇਵਾਲ, 22 ਜੁਲਾਈ (ਬੈਜ ਚੌਧਰੀ)- ਬੀਤ ਇਲਾਕੇ ਵਿਚ ਅੱਡਾ ਝੁੰਗੀਆਂ ਤੋਂ ਮੈਹਿੰਦਵਾਣੀ ਤਕ ਬਣੀ ਸੜਕ ਮੁਰੰਮਤ ਹੋਣ ਤੋਂ ਦੋ ਮਹੀਨੇ ਬਾਅਦ ਹੀ ਕਈ ਥਾਵਾਂ ਤੋਂ ਟੁੱਟ ਗਈ ਹੈ। ਇਕੱਤਰ ਜਾਣਕਾਰੀ ਮੁਤਾਬਿਕ ਬੀਣੇਵਾਲ ਰੋਡ ‘ਤੇ ਜਨਤਾ ਸੀਮਿੰਟ ਸਟੋਰ ਨੇੜੇ ਕਰੀਬ 18 ਫੁੱਟ ਲੰਬੀ ਤੇ ਤਿੰਨ ਫੁੱਟ ਚੌੜੀ ਸੜਕ ਦੀ ਬਜਰੀ ਹੀ ਉੱਖੜ ਗਈ ਤੇ ਸੜਕ ‘ਚ ਖੱਡਾ ਬਣ ਗਿਆ ਜਿਸ ਨੂੰ ਇੰਟਰਲਾਕ ਲਗਾ ਕੇ ਠੀਕ ਕੀਤਾ ਗਿਆ। ਇਸ ਤੋਂ ਇਲਾਵਾ ਅੱਗੇ ਬੀਣੇਵਾਲ ਦੀ ਹੱਦ ਵਿਚ ਚਾਰ ਥਾਵਾਂ ’ਤੇ, ਮੈਹਿੰਦਵਾਣੀ ਦੀ ਹੱਦ ਵਿਚ ਤਿੰਨ ਥਾਵਾਂ ’ਤੇ ਸੜਕ ’ਤੇ ਪਾਈ ਲੁੱਕ ਤੇ ਰੋੜੀ ਅਲੱਗ-ਅਲੱਗ ਹੋ ਗਈ ਹੈ। ਸੰਮਤੀ ਮੈਂਬਰ ਕਮਲ ਕਟਾਰੀਆ, ਅਜੈਬ ਸਿੰਘ ਬੋਪਾਰਾਏ, ਮਾਸਟਰ ਪਵਨ ਸ਼ਰਮਾ ਨੇ ਇਸ ਸੜਕ ‘ਤੇ ਘਟੀਆ ਸਾਮਾਨ ਲਗਾਏ ਜਾਣ ਦੇ ਦੋਸ਼ ਲਗਾਏ ਹਨ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਟਾਂਡਾ ਦਾ ਡਰੇਨੇਜ ਸਿਸਟਮ ਨਾਜਾਇਜ਼ ਕਬਜ਼ਿਆਂ ਹੇਠ ਦੱਬਿਆ, ਬਰਸਾਤ ਤੋਂ ਪਹਿਲਾਂ ਸਫ਼ਾਈ ਨਾ ਹੋਈ ਤਾਂ ਬਣ ਸਕਦੇ ਹਨ ਹੜ੍ਹ ਵਰਗੇ... ਅਗਲੀ ਖ਼ਬਰ ਦਾਣਾ ਮੰਡੀ ਖਮਾਣੋਂ ਵਿਖੇ ਪਈਆਂ ਕਣਕ ਦੀਆਂ ਬੋਰੀਆਂ ਤੁਰੰਤ ਚੁਕਵਾਈਆਂ ਜਾਣ-ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।