12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਰਕਾਰੀ ਸਕੂਲ ਬੱਸੀ ਕਲਾਂ ’ਚ 20 ਅਧਿਆਪਕਾਂ ਦੀਆਂ ਪੋਸਟਾਂ ਖ਼ਾਲੀ - ਧੀਮਾਨ

ਅਜੀਤ ਡੈਸਕ 27-07-2026

ਚੱਬੇਵਾਲ,26 ਜੁਲਾਈ (ਰਾਜੀਵ ਭਾਰਦਵਾਜ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀ ਕਲਾਂ ਵਿਚ ਸਿੱਖਿਆ ਕ੍ਰਾਂਤੀ ਤਹਿਤ ਅਨੇਕਾਂ ਅਸਾਮੀਆਂ ਖ਼ਾਲੀ ਹਨ, ਜੋ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਆਰ ਟੀ ਆਈ ਤਹਿਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਬੱਸੀ ਕਲਾਂ ਸਕੂਲ ਵਿਚ ਕੁੱਲ 550 ਤੋਂ ਵੱਧ ਵਿਦਿਆਰਥੀ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ 20 ਪੋਸਟਾਂ ਖ਼ਾਲੀ ਹਨ । ਉਨ੍ਹਾਂ ਨੇ ਦੱਸਿਆ ਕਿ 5 ਦਹਾਕੇ ਪਹਿਲਾਂ ਪੰਜਾਬ ’ਚ ਕਿਸੇ ਵੀ ਸਕੂਲ ਵਿਚ ਕੋਈ ਖ਼ਾਲੀ ਪੋਸਟ ਉਸ ਵੇਲੇ ਦੀਆਂ ਸਰਕਾਰਾਂ ਨਹੀਂ ਰੱਖਦੀਆਂ ਸਨ ਤੇ ਉਸ ਸਮੇਂ ਸਿੱਖਿਆ ਦੇ ਮਿਆਰ ਵਿਚ ਇਕ ਨੈਤਿਕਤਾ ਅਤੇ ਅਨੁਸ਼ਾਸਨ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਸਾਰੀ ਸਕੂਲਾਂ ਵਿਚ ਖ਼ਾਲੀ ਪੋਸਟਾਂ ਭਰੀਆਂ ਜਾਣ, ਅਗਰ ਦੇਰੀ ਹੋਈ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ ਜਾਵੇਗਾ ।

ਪਿਛਲੀ ਖ਼ਬਰ ਚੋਰਾਂ ਵਲੋਂ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਖੇ ਡਾਕਟਰ ਭਾਨੂੰ ਗੁਪਤਾ ਪ੍ਰਿੰਸੀਪਲ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।