12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਫੁੱਟਬਾਲ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 27-07-2026

ਮਾਹਿਲਪੁਰ, 26 ਜੁਲਾਈ (ਰਜਿੰਦਰ ਸਿੰਘ)-ਸੰਤ ਬਾਬਾ ਹਰੀ ਸਿੰਘ ਸਪੋਰਟਸ ਕਲੱਬ ਮਾਹਿਲਪੁਰ ਵੱਲੋਂ ਸੰਤ ਬਾਬਾ ਹਰੀ ਸਿੰਘ ਦੀ ਯਾਦ ’ਚ ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਬੈਂਸ ਦੀ ਦੇਖ-ਰੇਖ ’ਚ ਕਰਵਾਏ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪਿ੍ਰੰ. ਡਾ. ਪਰਵਿੰਦਰ ਸਿੰਘ ਖਾਲਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਇਨਾਮਾਂ ਦੀ ਵੰਡ ਕੀਤੀ। ਸਮਾਗਮ ਪ੍ਰਧਾਨਗੀ ਸੀਨੀ. ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਜ਼ੈਲਦਾਰ ਗੁਰਿੰਦਰ ਸਿੰਘ ਬੈਂਸ, ਜਥੇਦਾਰ ਇਕਬਾਲ ਸਿੰਘ ਖੇੜਾ, ਇੰਜੀ.ਤਰਲੋਚਨ ਸਿੰਘ ਸੰਧੂ, ਡਾ, ਰੋਹਤਾਸ਼, ਪ੍ਰੋ, ਰਾਜ ਕੁਮਾਰ, ਖ਼ਜ਼ਾਨਚੀ ਬੰਤ ਸਿੰਘ ਬੈਂਸ, ਪ੍ਰਿੰ.ਸੁਖਇੰਦਰ ਸਿੰਘ ਮਿਨਹਾਸ, ਕੋਚ ਬੰਧਨਾ ਸਿੰਘ, ਪਿ੍ਰੰ. ਇੰਦਰਜੀਤ ਸਿੰਘ, ਰਵਿੰਦਰ ਪਾਲ ਸਿੰਘ ਰਾਏ, ਗੁਰਦਿਆਲ ਸਿੰਘ ਖਾਬੜਾ ਨੇ ਸਾਂਝੇ ਤੌਰ ’ਤੇ ਕੀਤੀ। ਕਾਲਜ ਵਰਗ ਦੇ ਖੇਡੇ ਗਏ ਫਾਈਨਲ ਮੈਚ ਵਿਚ ਖਾਲਸਾ ਕਾਲਜ ਮਾਹਿਲਪੁਰ ਨੇ ਸੰਤ ਬਾਬਾ ਹਰੀ ਸਿੰਘ ਫੁੱਟਬਾਲ ਅਕੈਡਮੀ ਮਾਹਿਲਪੁਰ ਨੂੰ 4-0 ਨਾਲ ਤੇ ਪਿੰਡ ਵਰਗ ’ਚ ਪਿੰਡ ਮੁੱਗੋਵਾਲ ਦੀ ਟੀਮ ਨੇ ਪਿੰਡ ਨੰਗਲ ਖਿਡਾਰੀਆ ਨੂੰ 3-0 ਨਾਲ ਨਗਰ ਰਾਸ਼ੀ ਤੇ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਮੌਕੇ ਪਰਮਜੀਤ ਸਿੰਘ ਬਾਹੋਵਾਲ, ਜਗਮੋਹਣ ਸਿੰਘ ਹਵੇਲੀ, ਖੇਡ ਪ੍ਰਮੋਟਰ ਤਰਸੇਮ ਭਾਅ, ਨੰਬਰਦਾਰ ਤਕਦੀਰ ਸਿੰਘ, ਸਤਵਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਬੇਦੀ, ਕੁਲਵਰਨ ਸਿੰਘ, ਜਸਪਾਲ ਸਿੰਘ ਪਾਲਾ ਖ਼ਾਨਪੁਰ, ਹਰਵਿੰਦਰ ਸਿੰਘ, ਮਾ. ਬਲਵੀਰ ਸਿੰਘ, ਸਾਬਕਾ ਕੌਂਸਲਰ ਅਸ਼ੋਕ ਰਾਣਾ, ਫ਼ੌਜੀ ਹਰਦੇਵ ਸਿੰਘ, ਕੁਲਵਰਨ ਸਿੰਘ, ਜਤਿੰਦਰ ਸਿੰਘ ਬੇਦੀ, ਹਰਵਿੰਦਰ ਸਿੰਘ, ਅਮਨਪ੍ਰੀਤ ਸਿੰਘ ਗਰਚਾ, ਠਾਕੁਰ ਕਰਨ ਮਹਿਤਾ, ਹਰਪ੍ਰੀਤ ਸਿੰਘ ਹੈਪੀ, ਸਰਬਜੀਤ ਸਿੰਘ ਚੰਦੇਲੀ, ਕਮਲਜੀਤ ਸਿੰਘ ਖੇੜਾ, ਮਾ. ਚਹਿਲ ਸਿੰਘ, ਕੋਚ ਹਰਿੰਦਰ ਸਨੀ, ਕੋਚ ਗੁਰਦੀਪ ਸਿੰਘ ਥਾਪਾ, ਕੋਚ ਚਰਨਜੀਤ ਕੁਮਾਰ, ਕੋਚ ਨਿਰਮਲ ਗੋਰਾ, ਕੋਚ ਲੱਕੀ, ਮੈਚ ਰੈਫ਼ਰੀ ਦੀਪਾ ਦੁਸਾਂਝ, ਰੈਫ਼ਰੀ ਹਰਮੇਸ਼ ਸਿੰਘ, ਰੈਫ਼ਰੀ ਪ੍ਰਦੀਪ ਗੜ੍ਹਸ਼ੰਕਰ, ਰੈਫ਼ਰੀ ਸਤਵੰਤ ਸਿੰਘ ਪੱਲੀਆਂ ਆਦਿ ਭਾਰੀ ਗਿਣਤੀ ਚ ਖੇਡ ਪ੍ਰੇਮੀ ਹਾਜ਼ਰ ਸਨ।

ਪਿਛਲੀ ਖ਼ਬਰ 650 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਰਕਾਰੀ ਸਕੂਲ ਡੱਫਰ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਦਾਤਾਰਪੁਰ ਵਿਖੇ ਨਵੇਂ ਬਣੇ ਸਟੇਡੀਅਮ ਦਾ ਮਹੰਤ ਰਮੇਸ਼ ਦਾਸ ਤੇ ਵਿਧਾਇਕ ਘੁੰਮਣ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।